ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ


ਸਤਵਿੰਦਰ ਕੌਰ ਸੱਤੀ

satwnnder_7@hotmail.com

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿਨਾਮੁ ਧਿਆਵੈ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥
ਜਨੁ ਨਾਨਕ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥
ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਹਨ। ਅੰਮਿ੍ਰਤਸਰ ਦੇ ਬਾਨੀ ਰਾਮਦਾਸ ਜੀ ਦਾ 476 ਜਨਮ ਦਿਨ ਮਨਾ ਰਹੇ ਹਾਂ। ਰਾਮਦਾਸ ਜੀ ਜਨਮ ਪਾਕਸਤਾਨ ਲਹੌਰ ਵਿਚ ਹੋਇਆ। ਰਾਮ ਦਾਸ ਜੀ ਪਿਤਾ ਦਾ ਨਾਮ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਹੋਇਆ ਹੈ। ਵੱਡਾ ਬੱਚਾ ਹੋਣ ਕਾਰਨ ਜੇਠਾ ਜੀ ਨਾਮ ਬਣ ਗਿਆ। ਜਨਮ 1534 ਈਸਵੀ ਹੈ। ਇਹ ਸੋਢੀ ਵਨਸ਼ ਵਿਚੋਂ ਹਨ। ਭਰਾਂ ਹਰਦਿਆਲ ਤੇ ਛੋਟੀ ਭੈਣ ਰਾਮਦਾਸੀ ਸੀ। ਛੋਟੀ ਉਮਰ ਵਿਚ ਮਾਂਪੇ ਗੁਜਰ ਗਏ, ਵਿਛੋੜਾਂ ਦੇ ਗਏ। ਸਭ ਨੂੰ ਨਾਨੀ ਨੇ ਬਾਸਰਕੇ ਪਿੰਡ ਵਿਚ ਪਾਲਿਆ। ਛੋਟੀ ਉਮਰ ਵਿਚ ਮਜ਼ਦੂਰੀ ਕਰਦੇ ਰਹੇ। ਨਾਨੀ ਛੋਲਿਆਂ ਦੀਆਂ ਘੁੰਘਣੀਆਂ ਬਣਾ ਦਿੰਦੀ। ਇਹ ਵੇਚ ਆਉਂਦੇ। ਇਸ ਕੰਮ ਕਰਦਿਆਂ ਨੂੰ ਤੀਜੇ ਪਾਤਸ਼ਾਹ ਅਮਰਦਾਸ ਜੀ ਨਾਲ ਮਿਲਣੀ ਹੋ ਗਈ। ਉਥੇ ਗੋਇੰਦਵਾਲ ਆ ਕੇ ਲੰਗਰ ਦੀ ਸੇਵਾ ਕਰਦੇ ਰਹੇ। ਗੁਰ ਗੱਦੀ ਦਾ ਸਮਾਂ 6 ਸਾਲ 11 ਮਹੀਨੇ ਦਾ ਹੈ। 47 ਸਾਲ ਦੇ ਕਰੀਬ ਉਮਰ ਭੋਗ ਕੇ 1581 ਈਸਵੀ ਨੂੰ ਜੋਤੀ ਜੋਤ ਸਮਾਂ ਗਏ।
ਬੈਠਾ ਸੋਢੀ ਪਾਤਸਾਹ ਰਾਮਦਾਸ ਸਤਿਗੁਰੂ ਕਹਾਵੇ।। ਪੂਰਨ ਤਾਲ ਖਟਾਇਆ ਅੰਮਿ੍ਰਤਸਰ ਵਿਚ ਜੋਤ ਜਗਾਵੈ।
ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਚਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ॥
ਰਾਮ ਦਾਸ ਜੀ ਗੋਇੰਦਵਾਲ ਵਿਚ ਮਾਤਾ ਭਾਨੀ ਜੀ ਨਾਲ ਵਿਆਹੇ ਗਏ। ਮਾਤਾ ਭਾਨੀ ਜੀ ਤੀਜੇ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਧੀ ਹੋਈ ਹੈ। ਗੁਰੂ ਰਾਮ ਦਾਸ ਜੀ ਤੇ ਮਾਤਾ ਭਾਨੀ ਦੇ ਘਰ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ। ਜੋ ਸਿੱਖਾਂ ਦੇ ਪੰਜਵੇਂ ਗੁਰੂ ਹਨ। ਗੁਰੂ ਰਾਮ ਦਾਸ ਜੀ ਤੇ ਮਾਤਾ ਭਾਨੀ ਦੇ ਘਰ ਹੀ ਮਹਾਂਦੇਵ ਜੀ ਤੇ ਪਿ੍ਥਵੀ ਚੰਦ ਦਾ ਜਨਮ ਹੋਇਆ। ਪਿ੍ਥਵੀ ਚੰਦ ਆਪਣੇ ਪਿਤਾ ਰਾਮ ਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦਾ ਹੀ ਦੋਖੀਂ ਬਣਿਆ ਰਿਹਾ। ਗੁਰੂ ਸਹਿਬ ਦੇ ਖਿਲਫ਼ ਸਾਜ਼ਸ਼ਾਂ ਕਰਦਾ ਰਿਹਾ ਹੈ। ਇਹ ਪਿ੍ਥਵੀ ਚੰਦ ਵਿਚ ਤੀਜੇ ਗੁਰੂ ਜੀ ਦੇ ਦੋਧਤੇ ਹੋਣ ਦੇ ਨਾਤੇ ਵੀ ਗੁਰੂਆਂ ਦਾ ਕੋਈ ਵੀ ਗੁਣ ਨਹੀ ਸੀ। ਛੇਵੇਂ ਪਾਤਸਾਂਹ ਹਰਗੋਬਿੰਦ ਜੀ ਅਰਜਨ ਦੇਵ ਜੀ ਦੇ ਸਪੁੱਤਰ ਹੋਏ ਹਨ। ਗੁਰਗੱਦੀ ਦਸਵੇ ਪਾਤਸ਼ਾਹ ਤੱਕ ਘਰ ਵਿਚ ਹੀ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਗੁਰੂ ਨੂੰ ਗੁਰ ਗੱਦੀ ਥਾਪ ਦਿੱਤੀ ਹੈ। ਸਾਨੂੰ ਸ਼ਬਦਾ ਦੇ ਲੜ ਲਾਇਆ ਹੈ। ਜੋਂ ਸਾਨੂੰ ਜੀਵਨ ਜਾਚ ਸਿਖਾਉਂਦੇ ਹਨ। ਸ਼ਬਦ ਹੀ ਗਿਆਨ ਹੈ। ਬੰਦੇ ਸਾਨੂੰ ਰਸਤਾ ਜਰੂਰ ਦੱਸਦੇ ਹਨ। ਦੱਸਦੇ ਉਹੀ ਹਨ। ਜੋਂ ਸੇਧ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਰਹੇ ਹਨ। ਕਇ ਵਾਰ ਅਸੀਂ ਬੰਦੇ ਨੂੰ ਹੀ ਸਭ ਕੁੱਝ ਸਮਝ ਲੈਂਦੇ ਹਾਂ। ਜੋਂ ਦੁੱਖਾਂ ਦਾ ਕਾਰਨ ਬਣਦਾ ਹੈ। ਅਗਰ ਸ਼ਬਦਾ ਦਾ ਗਿਆਨ ਲੈ ਕੇ ਜੀਵਨ ਜਾਚ ਸਿੱਖਾਂਗੇ। ਕੋਈ ਧੋਖਾ ਨਹੀਂ ਹੋਵੇਗਾ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਰਾਮਦਾਸ ਹੀ ਦਾ ਚਾਰ ਲਾਮਾ ਦਾ ਪਾਠ ਦਰਜ ਹੈ। ਗੁਰੂ ਰਾਮ ਦਾਸ ਜੀ ਤੇ ਮਾਤਾ ਭਾਨੀ ਜੀ ਨੇ ਆਪਣੇ ਵਿਆਹ ਤੋਂ ਹੀ ਅੰਨਦ ਕਾਰਜ ਲਾਮਾਂ ਦੀ ਮਰਾਯਾਦਾ ਸ਼ੁਰੂ ਕੀਤੀ ਹੈ। ਜੋਂ ਅੱਜ ਹੀ ਸਿੱਖ ਮੰਨਦੇ ਹਨ। ਸਾਰੀ ਬਾਣੀ ਵਰਾਗ ਵਾਲੀ ਹੈ। ਹੋਰ ਵੀ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਵਿਚ ਮਹਲਾ ੪ ਥੱਲੇ ਰਾਮ ਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਮਾਹਾਰਾਜ ਜੀ ਦੀ ਬਾਣੀ ਦਰਜ ਹੈ। 30 ਰਾਗ, ਘੋੜੀਆਂ, ਕਰਹਲੇ, ਸੋਹਲੇ 638 ਸਬਦ ਹਨ।
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥ ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥
ਗਉੜੀ ਮਾਝ ਮਹਲਾ ੪ ॥ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥ ਹਰਿ ਆਪੇ ਕਾਨ੍ਹ੍ਹੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ ॥ ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ ॥ ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥੧॥ ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ ॥ ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ ॥ ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥ ਭਗਤਾ ਨਾਮੁ ਆਧਾਰੁ ਹੈ ਮੇਰੇ ਗੋਵਿੰਦਾ ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥੨॥ ਹਰਿ ਆਪੇ ਭਗਤਿ ਕਰਾਇਦਾ ਮੇਰੇ ਗੋਵਿੰਦਾ ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥ ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ ਰਵਿ ਰਹਿਆ ਨਹੀ ਦੂਰੀ ਜੀਉ ॥ ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿਦਾ ਹਰਿ ਆਪਿ ਰਹਿਆ ਭਰਪੂਰੀ ਜੀਉ ॥ ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ ॥੩॥ ਹਰਿ ਅੰਤਰਿ ਵਾਜਾ ਪਉਣੁ ਹੈ ਮੇਰੇ ਗੋਵਿੰਦਾ ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥ ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ ॥ ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥ ਵਡਭਾਗੀ ਮਿਲੁ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧਿ ਕਾਜੈ ਜੀਉ ॥੪॥੪॥੩੦॥੬੮॥ {ਪੰਨਾ 174} ਗਉੜੀ ਮਾਝ ਮਹਲਾ ੪ ॥ ਮੈ ਹਰਿ ਨਾਮੈ ਹਰਿ ਬਿਰਹੁ ਲਗਾਈ ਜੀਉ ॥ ਮੇਰਾ ਹਰਿ ਪ੍ਰਭੁ ਮਿਤੁ ਮਿਲੈ ਸੁਖੁ ਪਾਈ ਜੀਉ ॥ ਹਰਿ ਪ੍ਰਭੁ ਦੇਖਿ ਜੀਵਾ ਮੇਰੀ ਮਾਈ ਜੀਉ ॥ ਮੇਰਾ ਨਾਮੁ ਸਖਾ ਹਰਿ ਭਾਈ ਜੀਉ ॥੧॥ ਗੁਣ ਗਾਵਹੁ ਸੰਤ ਜੀਉ ਮੇਰੇ ਹਰਿ ਪ੍ਰਭ ਕੇਰੇ ਜੀਉ ॥ ਜਪਿ ਗੁਰਮੁਖਿ ਨਾਮੁ ਜੀਉ ਭਾਗ ਵਡੇਰੇ ਜੀਉ ॥ ਹਰਿ ਹਰਿ ਨਾਮੁ ਜੀਉ ਪ੍ਰਾਨ ਹਰਿ ਮੇਰੇ ਜੀਉ ॥ ਫਿਰਿ ਬਹੁੜਿ ਨ ਭਵਜਲ ਫੇਰੇ ਜੀਉ ॥੨॥ ਕਿਉ ਹਰਿ ਪ੍ਰਭ ਵੇਖਾ ਮੇਰੈ ਮਨਿ ਤਨਿ ਚਾਉ ਜੀਉ ॥ ਹਰਿ ਮੇਲਹੁ ਸੰਤ ਜੀਉ ਮਨਿ ਲਗਾ ਭਾਉ ਜੀਉ ॥ ਗੁਰ ਸਬਦੀ ਪਾਈਐ ਹਰਿ ਪ੍ਰੀਤਮ ਰਾਉ ਜੀਉ ॥ ਵਡਭਾਗੀ ਜਪਿ ਨਾਉ ਜੀਉ ॥੩॥ ਮੇਰੈ ਮਨਿ ਤਨਿ ਵਡੜੀ ਗੋਵਿੰਦ ਪ੍ਰਭ ਆਸਾ ਜੀਉ ॥ ਹਰਿ ਮੇਲਹੁ ਸੰਤ ਜੀਉ ਗੋਵਿਦ ਪ੍ਰਭ ਪਾਸਾ ਜੀਉ ॥ ਸਤਿਗੁਰ ਮਤਿ ਨਾਮੁ ਸਦਾ ਪਰਗਾਸਾ ਜੀਉ ॥ ਜਨ ਨਾਨਕ ਪੂਰਿਅੜੀ ਮਨਿ ਆਸਾ ਜੀਉ ॥੪॥੫॥੩੧॥੬੯॥ {ਪੰਨਾ 175}

Comments

Popular Posts