ਬ੍ਰਹਿਮ ਗਿਆਨੀ ਬਾਬਾ ਬੁੱਢਾ ਜੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)-
satwnnder_7@hotmail.com
ਬ੍ਰਹਿਮ ਗਿਆਨੀ ਬਾਬਾ ਬੁੱਢਾ ਜੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਏ ਹਨ। ਬਾਬਾ ਬੁੱਢਾ ਜੀ ਦੇ ਪਿਤਾ ਦਾ ਨਾਮ ਸੁਘਾ ਜੀ ਹੈ। ਮਾਤਾ ਗੌਰਾਂ ਜੀ ਦੀ ਕੁੱਖੋਂ ਜਨਮ ਪਿੰਡ ਕਥੂ ਨੰਗਲ ਅੰਮਿ੍ਤਸਰ ਵਿਚ ਹੋਇਆ। ਬਾਬਾ ਬੁੱਢਾ ਜੀ ਦਾ ਬਚਪਨ ਦਾ ਨਾਮ ਬੁੜਾ ਹੈ। 12 ਸਾਲ ਦੀ ਉਮਰ ਵਿਚ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਹਨ। ਬੁੜਾ ਗੁਰੂ ਜੀ ਦੀ ਸੰਗਤ ਕਰਨ ਲੱਗਾ। ਗੁਰੂ ਜੀ ਨੂੰ ਦੁੱਧ ਛਕਾਉਂਦਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨਾਲ, ਬੁੜਾ ਬੱਚਾ ਹੁੰਦੇ ਹੋਏ, ਇਸ ਉਮਰ ਵਿਚ ਹੀ, ਮੌਤ ਦੀਆਂ ਗੱਲ਼ਾਂ ਕਰ ਰਿਹਾ ਸੀ। ਰੱਬ ਨੂੰ ਮਿਲਣ ਤੇ ਮੁਕਤੀ ਦੀਆ ਗੱਲ਼ਾਂ ਪੁੱਛਣ ਲੱਗਾ। ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ," ਤੂੰ ਬੁੱਢਿਆਂ ਵਾਂਗ ਗੱਲ਼ਾ ਕਰਦਾ ਹੈ। ਇਨ੍ਹਾਂ ਦਾ ਨਾਮ ਬੁੱਢਾ ਜੀ ਰੱਖ ਦਿੱਤਾ। " ਬਾਬਾ ਬੁੱਢਾ ਜੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਏ ਹਨ। ਬਾਬਾ ਬੁੱਢਾ ਜੀ ਬ੍ਰਹਿਮ ਗਿਆਨੀ ਹੋਣਾ ਸਭਾਵਕ ਸੀ ਸੱਤ ਗੁਰੂਆਂ ਦੇ ਅੱਖੀ ਦਰਸ਼ਨ ਕੀਤੇ ਹਨ। ੳਨ੍ਹਾਂ ਨਾਲ ਸਮਾਂ ਗੁਜਾਰਿਆ। ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਆਪ ਲਿਖਿਆ। ਗੁਰੂ ਅਰਜਨ ਦੇਵ ਜੀ ਬਾਣੀ ਉਚਾਰੀ ਹੈ। ਬਾਣੀ ਨੂੰ ਤਾਂ ਪੜ੍ਹ ਹੀ ਲਈਏ, ਖੁਮਾਰੀ ਚੜ੍ਹ ਜਾਂਦੀ ਹੈ। ਕਪਾਟ ਖੁੱਲ ਜਾਂਦੇ ਹਨ। ਲੋਕ-ਪਲੋਕ ਦਾ ਗਿਆਨ ਹੋ ਜਾਂਦਾ ਹੈ। ਬਾਣੀ ਦੇ ਲਿਖਣ ਨਾਲ ਦਾ ਬਹੁਤ ਵੱਡਾ ਫ਼ਲ ਹੈ। ਗੁਰੂ ਦੇ ਸ਼ਬਦ ਗਾਉਣ ਦਾ ਵੀ ਆਸਰਾ ਹੁੰਦਾ ਹੈ। ਬੰਦਾ ਨੀਡਰ, ਅਚਿੰਤ, ਬੇਖ਼ੋਫ਼ ਹੋ ਜਾਂਦਾ ਹੈ।
ਸਲੋਕੁ ॥ ਦੁਖ ਬਿਨਸੇ ਸਹਸਾ ਗਇਓ ਸਰਨਿ ਗਹੀ ਹਰਿ ਰਾਇ ॥ ਮਨਿ ਚਿੰਦੇ ਫਲ ਪਾਇਆ ਨਾਨਕ ਹਰਿ ਗੁਨ ਗਾਇ ॥੧੭॥ਪਉੜੀ ॥ ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ ॥ ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰੁ ॥ ਕਿਲਬਿਖ ਕਾਟੈ ਹੋਇ ਨਿਰਮਲਾ ਜਨਮ ਜਨਮ ਮਲੁ ਜਾਇ ॥ ਹਲਤਿ ਪਲਤਿ ਮੁਖੁ ਊਜਲਾ ਨਹ ਪੋਹੈ ਤਿਸੁ ਮਾਇ ॥ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤੁ ॥ ਸੋ ਸੂਰਾ ਕੁਲਵੰਤੁ ਸੋਇ ਜਿਨਿ ਭਜਿਆ ਭਗਵੰਤੁ ॥ ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ ॥ ਜਿਨਿ ਜਾਨਿਓ ਪ੍ਰਭੁ ਆਪਨਾ ਨਾਨਕ ਤਿਸਹਿ ਰਵਾਲ ॥੧੭॥ {ਪੰਨਾ 300}
ਗ੍ਰੰਥੀ ਸ਼ਬਦ ਅਸੀਂ ਉਸ ਲਈ ਵਰਤਦੇ ਹਾਂ। ਜੋਂ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹ ਕੇ ਸਾਨੂੰ ਸੰਗਤ ਨੂੰ ਸਣਾਉਂਦਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਸ਼ਬਦਾ ਤੇ ਵਿਚਾਰ ਕਰਦਾ ਹੈ। ਮਾਹਾਰਾਜ ਦੀ ਸੇਵਾ ਸਭਾਲ ਕਰਦਾ ਹੈ। ਗ੍ਰੰਥੀ ਦਾ ਦਰਜਾ ਦੁਨੀਆਂ ਤੋਂ ਸਭ ਤੋਂ ਉਚਾ ਹੈ। ਗ੍ਰੰਥੀ ਤੇ ਮਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਆਹਮਣੇਂ-ਸਹਮਣੇ ਹੁੰਦੇ ਹਨ। ਗੁਰੂ ਨਾਲ ਅਹਮਣੇ-ਸਹਮਣੇ ਗੱਲ਼ਾਂ ਕਰਦਾ ਹੈ। ਸੱਚ ਨੂੰ ਪੜ੍ਹਨ ਦੀ ਹਿੰਮਤ ਕਰਦਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿਚ ਸਭ ਸੱਚ ਲਿਖਿਆ ਹੈ। ਸੱਚ ਨੂੰ ਕੋਈ ਹੀ ਸਹਿਦਾ ਹੈ। ਸੁਣਦਾ ਹੈ। ਬਾਣੀ ਦਾ ਅਸਰ ਜਰੂਰ ਹੁੰਦਾ। ਜੈਸੀ ਭਾਵਨਾ ਨਾਲ ਅਸੀਂ ਸੁਣਦੇ ਹਾਂ। ਜਦੋਂ ਸਦਕਾਂ ਕਰਦੇ ਹਾਂ। ਅਸੀਂ ਮਾਹਾਰਾਜ ਨੂੰ ਮੱਥਾਂ ਟੇਕਦੇ ਹਾਂ, ਸਿਰ ਝੁਕਾਉਂਦੇ ਹਾਂ। ਨਾਲ ਹੀ ਗ੍ਰੰਥੀ ਸਾਹਿਬਾਨ ਦੇ ਅੱਗੇ ਵੀ ਸੀਸ ਝੁਕਾਂਉਂਦੇ ਹਾਂ। ਅਸੀਂ ਗ੍ਰੰਥੀ ਸਾਹਿਬਾਨ ਨੂੰ ਸੁੱਚਾ, ਪਵਿੱਤਰ, ਸਤਿਕਾਰ, ਮਾਣ ਯੋਗ ਸਮਝਦੇ ਹਾਂ। ਰੱਬ ਦਾ ਰੂਪ ਉਸ ਦਾ ਮਸੀਹਾ ਕਰਕੇ ਜਾਣਦੇ ਹਾਂ। ਜਿਸ ਭਵਨਾਂ ਨਾਲ ਬਾਬਾ ਬੁੱਢਾ ਜੀ ਨੂੰ ਦੇਖਦੇ ਹਾਂ। ਉਨ੍ਹਾਂ ਦੀ ਹੀ ਝਲਕ ਗ੍ਰੰਥੀ ਸਾਹਿਬਾਨ ਵਿਚੋਂ ਦੇਖਣ ਦੀ ਕੋਸ਼ਸ ਕਰਦੇ ਹਾਂ। ਜਿਸ ਨੇ ਗੁਰੂ ਅਰਜਨ ਦੇਵ ਜੀ ਪਤਨੀ ਮਾਤਾ ਗੰਗਾ ਜੀ ਕੋਲੋਂ ਮਿਸੇ ਗੰਢੇ ਭੰਨ ਕੇ ਪ੍ਰਸ਼ਾਦੇ ਛਕੇ। ਮਾਤਾ ਗੰਗਾ ਜੀ ਸੀਸ ਦਿੱਤੀ, ਤੇਰਾ ਪੁੱਤਰ ਵੀ ਇਸੇ ਤਰ੍ਹਾਂ ਦੁਸ਼ਮਣਾਂ ਦੇ ਸਿਰ ਭੰਨੇਗਾ। ਗੁਰੂ ਛੇਵੇ ਪਾਤਸ਼ਾਹ ਹਰਿਗੋਬਿੰਦ ਜੀ ਦਾ ਜਨਮ ਵਡਾਲੀ ਪਿੰਡ ਅੰਮਿ੍ਤਸਰ ਹੋਇਆ। ਬਾਬਾ ਬੁੱਢਾ ਜੀ ਨੇ ਹੀ ਗੁਰੂ ਜੀ ਦਾ ਨਾਂਮ ਰੱਖਿਆ। ਵਡਾਲੀ ਵਿਚ ਗੁਰੂ ਅਰਜਨ ਦੇਵ ਜੀ ਨੇ ਛੇ ਹਰਟਾ ਵਾਲਾਂ ਖੂਹ ਲਗਾਇਆ। ਜਿਸ ਨੂੰ ਹੁਣ ਗੁਰਦੁਆਰਾਂ ਛਿਹਰਟਾ ਸਾਹਿਬ ਕਹਿੰਦੇ ਹਨ। ਹਰ ਸਾਲ ਛੇਵੇ ਪਾਤਸ਼ਾਹ ਹਰਿਗੋਬਿੰਦ ਜੀ ਦੇ ਜਨਮ ਦਿਨ ਤੇ ਉਥੇ ਸੰਗਤਾਂ ਭਾਰੀ ਗਿਣਤੀ ਵਿਚ ਜੁੜਦੀਆਂ ਹਨ। ਇਸ ਜਗ੍ਹਾਂ ਦਾ ਜੋੜ ਮੇਲਾ ਅਲਗ ਹੀ ਤਰ੍ਹਾਂ ਦਾ ਹੈ। ਲੋਕਾਂ ਨੂੰ ਜਕੀਨ ਹੈ। ਇਥੇ ਆਉਣ ਨਾਲ ਘਰ ਵਿਚ ਧੀ-ਪੁੱਤਰ ਪੈਂਦਾ ਹੋਣ ਦਾ ਵਰ ਮਿਲਦਾ ਹੈ। ਇਸ ਦਿਨ ਮੈਂ ਇਥੇ ਅੱਖੀ ਵਾਜੇ ਵਜਵਾਉਂਦੇ ਲੋਕ ਦੇਖੇ ਹਨ। ਵਾਜੇ ਵਜਵਾਉਣ ਵਾਲੇ ਕਈ ਟੋਲੀਆਂ ਦੇ ਰੂਪ ਵਿਚ ਸਵੇਰ ਤੋਂ ਹੀ ਪਹੁੰਚ ਜਾਂਦੇ ਹਨ। ਖ਼ਾਸ ਕਰਕੇ ਤਕਰੀਬਨ ਇਸ ਦਿਨ ਉਹ ਸਾਰੇ ਜਰੂਰ ਜਾਂਦੇ ਹਨ। ਜਿਸ ਦੇ ਘਰ ਨਵਾਂ ਬੱਚਾ ਜੰਮਦਾ ਹੈ। ਬਾਬਾ ਬੁੱਢਾ ਜੀ ਨੇ ਗੁਰੂ ਹਰਿਗੋਬਿੰਦ ਜੀ ਦੋਂ ਤਲਵਾਰਾਂ ਪਾਈਂਆਂ। ਇਕ ਮੀਰੀ ਦੀ ਇਕ ਪੀਰੀ ਦੀ, ਹਰਿਗੋਬਿੰਦ ਜੀ ਨੇ ਚਾਰ ਵੱਡੇ ਜੰਗ ਲੜੇ। ਗੁਰੂ ਅਰਜਨ ਦੇਵ ਜੀ ਦੇ ਨਾਲ ਬਾਬਾ ਬੁੱਢਾ ਜੀ ਅੰਮਿ੍ਤਸਰ ਆਏ। ਗੁਰੂ ਰਾਮਦਾਸ ਜੀ ਦੇ ਵਸਾਏ ਸ਼ਹਿਰ ਵਿਚ ਹਰਿਮੰਦਰ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਵਿਚ ਮਾਹਾਰਾਜ ਦੀ ਬੀੜ ਹੱਥੀ ਲਿਖ ਕੇ ਤਿਆਰ ਕੀਤੀ। ਕਿਨਾਂ ਸਮਾਂ ਕੰਮ ਚਲਦਾ ਰਿਹਾ ਹੋਵੇਗਾ? ਸਭ ਕੰਮ ਹੱਥੀ ਕੀਤਾ। ਗੁਰੂ ਅਰਜਨ ਦੇਵ ਜੀ ਦੇ ਸਮੇਂ 98 ਸਾਲ ਦੀ ਉਮਰ ਵਿਚ ਬਾਬਾ ਬੁੱਢਾ ਜੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਏ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਆਪ ਬਾਬਾ ਬੁੱਢਾ ਜੀ ਨੇ ਪਹਿਲੀ ਵਾਰ ਪ੍ਰਕਾਸ਼ ਕੀਤਾ। ਉਸ ਦਿਨ ਹੁਕਨਾਮਾਂ ਆਇਆ।
ਸੂਹੀ ਮਹਲਾ ੫ ॥ ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥ ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥ ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥ ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥ ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥ {ਪੰਨਾ 783}
ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਛੇਵੇ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ ਗੁਰੂਆਂ ਦੀ ਗੁਰਤਾਂ ਗੱਦੀ ਹੱਥੀ ਕਰਵਾਈ। ਸੱਤ ਗੁਰੂਆਂ ਦੇ ਦਰਸ਼ਨ ਕੀਤੇ ਹਨ। ਹਰਿ ਦਰਸਨੁ ਪਾਵੈ ਵਡਭਾਗਿ ॥ ਗੁਰ ਕੈ ਸਬਦਿ ਸਚੈ ਬੈਰਾਗਿ ॥ ਖਟੁ ਦਰਸਨੁ ਵਰਤੈ ਵਰਤਾਰਾ ॥ ਗੁਰ ਕਾ ਦਰਸਨੁ ਅਗਮ ਅਪਾਰਾ ॥੧॥ ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ॥ ਸਾਚਾ ਆਪਿ ਵਸੈ ਮਨਿ ਸੋਇ ॥੧॥ ਰਹਾਉ ॥ ਗੁਰ ਦਰਸਨਿ ਉਧਰੈ ਸੰਸਾਰਾ ॥ ਜੇ ਕੋ ਲਾਏ ਭਾਉ ਪਿਆਰਾ ॥ ਭਾਉ ਪਿਆਰਾ ਲਾਏ ਵਿਰਲਾ ਕੋਇ ॥ ਗੁਰ ਕੈ ਦਰਸਨਿ ਸਦਾ ਸੁਖੁ ਹੋਇ ॥੨॥ ਗੁਰ ਕੈ ਦਰਸਨਿ ਮੋਖ ਦੁਆਰੁ ॥ ਸਤਿਗੁਰੁ ਸੇਵੈ ਪਰਵਾਰ ਸਾਧਾਰੁ ॥ ਨਿਗੁਰੇ ਕਉ ਗਤਿ ਕਾਈ ਨਾਹੀ ॥ ਅਵਗਣਿ ਮੁਠੇ ਚੋਟਾ ਖਾਹੀ ॥੩॥ ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ ॥ ਗੁਰਮੁਖਿ ਤਾ ਕਉ ਲਗੈ ਨ ਪੀਰ ॥ ਜਮਕਾਲੁ ਤਿਸੁ ਨੇੜਿ ਨ ਆਵੈ ॥ ਨਾਨਕ ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥ {ਪੰਨਾ 360
ਬਾਬਾ ਬੁੱਢਾ ਜੀ ਨੇ ਗੁਰੂਆਂ ਦੀ 113 ਸਾਲ ਸੇਵਾ ਕੀਤੀ। ਬਾਬਾ ਬੁੱਢਾ ਜੀ 125 ਸਾਲ ਦੇ ਹੋਏ ਹਨ। ਛੇਵੇ ਪਾਤਸ਼ਾਹ ਹਰਿਗੋਬਿੰਦ ਜੀ ਨੇ ਬਾਬਾ ਬੁੱਢਾ ਜੀ ਦੀ ਦੇਹ ਨੂੰ ਅਗਨ ਭੇਟ ਕੀਤੀ।
ਸਿਰੀਰਾਗੁ ਮਹਲਾ ੩ ॥ ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ ॥ ਹਰਿ ਰਸੁ ਪੀਵੈ ਸਹਜਿ ਰਹੈ ਉਡੈ ਨ ਆਵੈ ਜਾਇ ॥ ਨਿਜ ਘਰਿ ਵਾਸਾ ਪਾਇਆ ਹਰਿ ਹਰਿ ਨਾਮਿ ਸਮਾਇ ॥੧॥ ਮਨ ਰੇ ਗੁਰ ਕੀ ਕਾਰ ਕਮਾਇ ॥ ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ॥੧॥ ਰਹਾਉ ॥ ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥ ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ ॥ ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥੨॥ ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ ॥ ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥ ਅੰਮ੍ਰਿਤ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ ॥੩॥ ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ ॥ ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ ॥ ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥੪॥ ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ ॥ ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ ਜਾਉ ॥ ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ ॥੫॥ ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ॥ ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ ॥ ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ ॥੬॥ ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ ॥ ਸਚੀ ਭਗਤੀ ਸਚਿ ਰਤੇ ਦਰਿ ਸਚੈ ਸਚਿਆਰ ॥ ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ॥੭॥ ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਨ ਕੋਇ ॥ ਜੈਸੀ ਨਦਰਿ ਕਰਿ ਦੇਖੈ ਸਚਾ ਤੈਸਾ ਹੀ ਕੋ ਹੋਇ ॥ ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ ਹੋਇ ॥੮॥੩॥੨੦॥ {ਪੰਨਾ 66}

Comments

Popular Posts