ਸਤਵਿੰਦਰ ਸੱਚੀ ਗੱਲ ਕਹਿੱਣ ਬਿੰਨ ਕੋਈ ਕੰਮ ਨਹੀਂ ਹੈ

Satwinder Kaur satti calgary canada

ਸਤਵਿੰਦਰ
ਕੌਰ ਸੱਤੀ (ਕੈਲਗਰੀ) ਕਨੇਡਾ

ਪੰਗੇ ਲੈਣ ਤੋਂ ਬਗੈਰ, ਕਈਆਂ ਨੂੰ ਹੋਰ ਕੰਮ ਨਹੀਂ ਹੈ।

ਦੂਜੇ ਦੀ ਜਿੰਦਗੀ ਚ ਵੜਨ ਤੋਂ ਬਿੰਨਾਂ ਕੰਮ ਨਹੀਂ ਹੈ।

ਦੂਜੇ ਨੂੰ ਤੰਗ ਕੀਤੇ ਤੋਂ ਬਿੰਨਾਂ ਹੋਰ ਕੋਈ ਕੰਮ ਨਹੀਂ ਹੈ।

ਦੂਜੇ ਦੇ ਘਰ ਝਾਤੀ ਮਾਰਨ ਬਿੰਨਾਂ ਕੋਈ ਕੰਮ ਨਹੀਂ ਹੈ।

ਦੂਜੇ ਤੇ ਛਾਲ ਮਾਰਨ ਬਿੰਨਾਂ ਹੋਰ ਕੋਈ ਕੰਮ ਨਹੀਂ ਹੈ।

ਦੂਜੇ ਉਤੇ ਉਗ਼ਲਾਂ ਚੱਕਦੇ ਨੇ ਹੋਰ ਕੋਈ ਕੰਮ ਨਹੀਂ ਹੈ।

ਦੂਜੇ ਦੇ ਵਿੱਚ ਨੁਕਤਾ ਚਿਨੀ ਬਿੰਨ ਕੋਈ ਕੰਮ ਨਹੀਂ ਹੈ।

ਦੂਜੇ ਦੀ ਅਲੋਚਨਾਂ ਕਰਨ ਤੋਂ ਬਿੰਨ ਕੋਈ ਕੰਮ ਨਹੀਂ ਹੈ।

ਦੂਜੇ ਨੂੰ ਭੂਝੇ ਲਾਉਣ ਤੋਂ ਬਿੰਨ ਹੋਰ ਕੋਈ ਕੰਮ ਨਹੀਂ ਹੈ।

ਦੂਜੇ ਦੀ ਭੰਡੀ ਕਰਨ ਤੋਂ ਬਿੰਨ ਹੋਰ ਕੋਈ ਕੰਮ ਨਹੀਂ ਹੈ।

ਸੱਤੀ ਨੂੰ ਐਸੇ ਲੋਕਾਂ ਤੇ ਲਿਖਣ ਬਿੰਨ ਕੋਈ ਕੰਮ ਨਹੀਂ ਹੈ।

ਸਤਵਿੰਦਰ ਸੱਚੀ ਗੱਲ ਕਹਿੱਣ ਬਿੰਨ ਕੋਈ ਕੰਮ ਨਹੀਂ ਹੈ।

Comments