ਦੂਜੇ ਦੀਆਂ ਧੀ ਹੀਰ ਸਹਿਬਾ ਲੱਗਦੀ

-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਦੂਜੇ ਦੀਆਂ ਧੀ ਨੂੰ ਹੀਰ ਸਹਿਬਾ ਕਹਿੰਦੇ ਨੇ।
ਸਾਹਿਬਾ, ਸੱਸੀ ਦੇ ਕਿੱਸੇ ਚੰਗੇ ਲੱਗਦੇ ਨੇ।
ਹੇਕਾਂ ਲਾ ਕੇ, ਗੀਤ ਗਾ ਸੋਹਲੇ ਗਾਉਂਦੇ ਨੇ।
ਬੇਗਾਨੀਆਂ ਔਰਤਾਂ ਦੀਆਂ ਸਿਫ਼ਤਾਂ ਗਾਉਂਦੇ ਨੇ।
ਧੋਣ, ਅੱਖਾਂ, ਲੱਕ ਦਾ ਸਾਈਜ਼ ਬਤਾਉਂਦੇ ਨੇ।
ਬੇਗਾਨੀ ਧੀ ਦੀ ਚਾਲ ਖੂਬ ਸੂਰਤ ਕਹਿੰਦੇ ਨੇ।
ਆਪਣੀ ਧੀ ਤਾਂਹੀਂ ਤਾਂ ਕੁੱਖਾਂ ਵਿੱਚ ਮਰਾਉਂਦੇ ਨੇ।
ਬਹੁਤੇ ਧੀਆ ਉਤੇ ਬੜਾ ਜ਼ੁਲਮ ਕਰਾਉਂਦੇ ਨੇ।
ਆਪਣੀ ਧੀ ਬਾਹਰ ਨਿੱਕਲ ਤੇ ਪਬੰਧੀ ਲਗਾਉਂਦੇ ਨੇ।
ਸੱਤੀ ਜਿਉਂਦੀਆਂ ਧੀਆਂ ਕੂੜੇ ਵਿੱਚ ਸਿਟਾਉਂਦੇ ਨੇ।
ਸਤਵਿੰਦਰ ਤੋਂ ਔਰਤ ਤੇ ਹੁੰਦੇ ਅੱਤਿਆਚ ਲਿਖਾਉਂਦੇ ਨੇ।
ਕਈ ਅੱਗ ਲਾ ਕੇ, ਗੋਲ਼ੀ ਮਾਰ ਜਿਉਂਦੀ ਨੂੰ ਫੂਕ ਦਿੰਦੇ ਨੇ।

Comments

Popular Posts