ਐਸੇ ਸਤਿਗੁਰ ਵਰਗੀ ਕਿਤੇ ਸ਼ਰਨ ਨਾਂ ਥਿਆਈ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਵਾਹੁ-ਵਹੁ ਸੱਚੇ ਪਾਤਸਾਹ, ਤੇਰੀ ਵੱਡੀ ਵੱਡਿਆਈ।
ਵਾਹੁ-ਵਹੁ ਸੱਚੇ ਪਾਤਸਾਹ, ਮੈਂ ਸੋਭਾ ਸੁਣ ਆਈ।
ਸਭੇ ਢੇਰੀਆਂ ਢਾਹ ਕੇ, ਤੇਰੇ ਤੇ ਆਸ ਟਿਕਾਈ।
ਪ੍ਰਭੂ ਜੀ ਤੇਰੇ ਕੋਲ ਆ ਕੇ ਮੈਂ ਹੈ ਝੋਲੀ ਫੈਲਾਈ।
ਜੋ-ਜੋ ਮੈਂ ਫੁਰਨਾਂ ਫੁਰਿਆ ਹਰ ਦਾਤ ਮੈ ਪਾਈ।
ਐਸੇ ਸਤਿਗੁਰ ਵਰਗੀ ਕਿਤੇ ਸ਼ਰਨ ਨਾਂ ਥਿਆਈ।
ਸਤਵਿੰਦਰ ਸਬ ਕੁੱਝ ਛੱਡ ਤੇਰੇ ਦਰ ਤੇ ਆਈ।
ਰੱਬ ਨੇ ਚੱਕ ਪੈਰਾਂ ਵਿੱਚੋ ਸੱਤੀ ਗਲ਼ ਨਾਲ ਲਾਈ।
ਵਾਹੁ-ਵਹੁ ਸੱਚੇ ਪਾਤਸਾਹ ਤੇਰੀ ਵੱਡੀ ਵੱਡਿਆਈ।
ਵਾਹੁ-ਵਹੁ ਸੱਚੇ ਪਾਤਸਾਹ, ਮੈਂ ਸੋਭਾ ਸੁਣ ਆਈ।

Comments

Popular Posts