ਸਾਡਾ ਤਾਂ ਦਿਲ ਦਿਵਾਨਾਂ ਤੇਰਾ ਹੋ ਗਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਤੇਰੇ ਵਿੱਚੋਂ ਸਾਨੂੰ ਸਾਡਾ ਰੱਬ ਹੈ ਦਿਸਦਾ। ਇਸੇ ਲਈ ਸਾਨੂੰ ਚਾਰੇ ਪਾਸੇ ਤੂੰਹੀਂ ਤੂੰ ਹੈ ਦਿਸਦਾ।
ਜਿਧਰ ਮੈਂ ਦੇਖਾਂ ਤੇਰਾ ਮੈਨੂੰ ਮੂੰਹ ਦਿਸਦਾ। ਤੂੰ ਦੁਨੀਆਂ ਉਤੇ ਮੈਨੂੰ ਚੌਧਵੀ ਦਾ ਚੰਦ ਦਿਸਦਾ।
ਪਤਾ ਸਾਨੂੰ ਜੱਗ ਭਾਂਵੇਂ ਲੱਖ ਵੱਸਦਾ। ਬਗੈਰ ਤੇਰੇ ਦੁਨੀਆਂ ਉਤੇ ਸੱਚੀਂ ਸਾਨੂੰ ਹਨੇਰ ਦਿਸਦਾ।
ਤੈਨੂੰ ਦੇਖ਼ ਸਾਨੂੰ ਹੱਜ਼ ਹੋ ਗਿਆ ਲੱਗਦਾ। ਤੇਰੇ ਦਰਸ਼ਨ ਕਰਕੇ, ਮੇਰਾ ਮਨ ਠੰਡਾ-ਠਾਰ ਠੱਰਦਾ।
ਸਾਡੇ ਦਿਲ ਅੱਖਾਂ ਨੂੰ ਸਕੂਨ ਮਿਲਦਾ। ਇਸੇ ਲਈ ਤਾਂ ਸਬ ਤੋਂ ਤੂੰਹੀਂ ਤੂੰ ਪਿਆਰਾਂ ਸੋਹਣਾਂ ਲੱਗਦਾ।
ਜੱਗ ਭਾਵੇਂ ਸਾਡੇ ਦੇਖਣੇ ਨੂੰ ਅੱਗੇ ਪਿਛੇ ਫਿਰਦਾ। ਦਿਲ ਸਾਡਾ ਤਾਂ ਦਿਵਾਨਾਂ ਤੇਰਾ ਹੋ ਗਿਆ ਲੱਗਦਾ।
ਸਤਵਿੰਦਰ ਦਿਲ ਧੱਕ-ਧੱਕ ਜ਼ੋਰੋ-ਜ਼ੋਰ ਕਰਦਾ। ਜਦੋਂ ਤੂੰ ਸੱਤੀ ਦੇ ਸਹਮਣੇ ਆ ਅਚਾਨਿਕ ਖੜ੍ਹਦਾ।
ਤੇਰਾ ਰੂਪ-ਰੰਗ ਦੇਖਕੇ ਰੱਬ ਖੁਦਾ ਸਾਨੂੰ ਹੈ ਦਿਸਦਾ। ਜੰਨਤ ਦਾ ਆ ਗਿਆ ਨਜ਼ਾਰਾ ਸਾਨੂੰ ਲੱਗਦਾ।

Comments

Popular Posts