ਪਾਪਾ ਸੱਤ ਧੀਆਂ ਦੇ ਬਾਪ ਕਹਾਉਂਦੇ ਨੇ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
satwinder_7@hotmail.ਕੋਮ
ਜਿਹੜੇ ਛੱਡ ਜਾਂਦੇ ਨੇ। ਉਹੀ ਯਾਦ ਵੱਧ ਆਉਂਦੇ ਨੇ।
ਮਾਪੇ ਬੱਚਿਆਂ ਦੇ ਦਿਲ ਵਿੱਚ ਸਦਾ ਰਹਿੰਦੇ ਜਿਉਂਦੇ ਨੇ। 
ਐਵੇਂ ਲੋਕੀਂ ਕਹਿੰਦੇ ਮਾਪੇ ਮਰ ਜਾਦੇ ਨੇ।
ਮਾਂ-ਬਾਪ ਸਦਾ ਸਾਡੇ ਨਾਲ ਰਹਿੰਦੇ ਨੇ।
ਅਕਲ, ਸ਼ਕਲ, ਬੋਲਚਾਲ ਵਿੱਚ ਰਹਿੰਦੇ ਨੇ।
ਜੋ ਬੱਚਿਆਂ ਨੂੰ ਦੁਨੀਆ ਇਹ ਦਿਖਾਉਂਦੇ ਨੇ।
ਉਹੀ ਸਤਵਿੰਦਰ ਮਾਂ-ਬਾਪ ਕਹਾਉਂਦੇ ਨੇ।
ਸੱਤੀ ਦੇ ਪਾਪਾ ਸੱਤ ਧੀਆਂ ਦੇ ਬਾਪ ਕਹਾਉਂਦੇ ਨੇ।
ਐਸੇ ਬਾਪ ਨੂੰ ਲੋਕੀ ਦੁਆਵਾਂ ਸ਼ਾਬਾਸ਼ੇ ਦਿੰਦੇ ਨੇ।
ਪਾਪਾ ਸਾਡੇ ਅੱਠਾਂ ਭੈਣਾਂ ਭਰਾ ਵਿੱਚ ਰਹਿੰਦੇ ਨੇ।
ਮਰ ਕੇ ਵੀ ਸਾਡੇ ਸੁਭਾਅ ਉੱਤੇ ਛਾਏ ਰਹਿੰਦੇ ਨੇ।
ਮਾਂ ਕਹੇ ਬੱਚੇ ਪਾਪਾ ਵਾਂਗ ਆਪਣੀ ਮਨਾਉਂਦੇ ਨੇ।
ਥੋੜ੍ਹਾ ਰੁੱਸ ਕੇ ਆਪਣੀ ਹੀ ਜਿੰਦ ਪੁਗਾਉਂਦੇ ਨੇ।

Comments

Popular Posts