ਤੇਰੀਆਂ ਮਿੱਠੀਆਂ ਬਾਤਾਂ ਵਿੱਚ ਆ ਗਈ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਧੋਖੇ ਨਾਲ ਸੱਜਣਾਂ ਤੂੰ ਠੱਗੀ ਮਾਰ ਲਈ। ਕਰ ਕੇ ਚਲਾਕੀ ਤੂੰ ਮੇਰੀ ਜਾਨ ਕੱਢਲੀ।
ਤੇਰੀਆਂ ਮਿੱਠੀਆਂ ਬਾਤਾਂ ਵਿੱਚ ਆ ਗਈ। ਸਤੀ ਆ ਵੀ ਜਾ ਕਿਉਂ ਜਾਨ ਕੱਢੀ ਆ?
ਤੇਰੀ ਜੁਦਾਈ ਵਿੱਚ ਭੁੱਖ-ਪਿਆਸ ਬੁੱਝੀ ਆ। ਮੈਂ ਤਾਂ ਤੇਰੇ ਪਿਆਰ ਵਿੱਚ ਮੈਂ ਭੁੱਖੀ ਰੱਜੀ ਆਂ।
ਸਤਵਿੰਦਰ ਕੀ ਜਾਂਣੇ, ਮੇਰੀ ਜਾਨ ਤੇ ਬਣੀ ਆ। ਤੇਰੇ ਬਗੈਰ ਯਾਰਾ ਸਾਡੀ ਦੁਨੀਆਂ ਸੂੰਨੀ ਆਂ।

Comments

Popular Posts