ਭਾਗ 46 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸੁਖ ਦੀ ਮੰਮੀ ਨੇ ਸੀਤਲ ਦਾ ਤਾਂ ਕੀ ਖਿਆਲ ਰੱਖਣਾਂ ਸੀ। ਉਹ ਤਾਂ ਆਂਢ-ਗੁਆਂਢ ਵਿੱਚ ਜਾ ਕੇ, ਬੁੜੀਆਂ ਕੋਲ ਬੈਠੀ ਰਹਿੰਦੀ ਸੀ। ਉਨਾਂ ਨਾਲ ਬਜ਼ਾਰ ਘੁੰਮਣ ਚਲੀ ਜਾਂਦੀ ਸੀ। ਉਸ ਨੂੰ ਬਹੁਤ ਸਾਰੀਆਂ ਖ੍ਰੀਦਣ ਵਾਲੀਆਂ ਚੀਜ਼ਾਂ ਦਿੱਸ ਪਈਆਂ ਸਨ। ਆਂਮ ਹੀ ਹਰ ਬੰਦੇ ਨੂੰ ਦੂਜੇ ਥਾਂ ਦੀਆਂ ਚੀਜ਼ਾਂ ਪਸੰਦ ਹੁੰਦੀਆਂ ਹਨ। ਸੁਖ ਕੰਮ ਉਤੇ ਚਲਾ ਗਿਆ ਸੀ। ਮੰਮੀ ਨੇ ਗੁਆਂਢਣ ਨਾਲ, ਚੀਜ਼ਾਂ ਖ੍ਰੀਦਣ ਜਾਂਣਾਂ ਸੀ। ਉਸ ਨੇ ਸੀਤਲ ਨੂੰ ਕਿਹਾ, " ਮੈਂ ਛੇਤੀ ਵਿੱਚ ਪਿੰਡੋਂ, ਕੋਈ ਪੈਸਾ ਨਹੀਂ ਲੈ ਕੇ ਆਈ। ਮੈਨੂੰ ਖ਼ੱਰਚੇ ਲਈ ਪੈਸੇ ਚਾਹੀਦੇ ਹਨ। " ਸੀਤਲ ਨੇ ਕਿਹਾ, " ਮੈਂ ਕਦੇ ਬਹੁਤੇ ਪੈਸੇ ਨਹੀਂ ਰੱਖਦੀ। ਸੁਖ ਆਪ ਮੈਨੂੰ, ਸਬਜ਼ੀਆਤੇ ਹੋਰ ਸਬ ਕੁੱਝ ਲਿਆ ਦਿੰਦਾ ਹੈ। ਮੇਰੇ ਕੋਲ 2000 ਰੂਪੀਆ ਹੈ। " ਮੰਮੀ ਦਾ ਮੂੰਹ ਕਸੈਲਾ ਜਿਹਾ ਹੋ ਗਿਆ। ਉਸ ਨੇ ਕਿਹਾ, " ਮੇਰੇ ਕੋਲ ਤਾਂ ਘਰ ਢੇਰ ਰੁਪੀਆਂ ਦਾ ਹੁੰਦਾ ਹੈ। ਇੰਨੇ ਰੂਪੀਆਂ ਦਾ ਕੀ ਆਉਂਦਾ ਹੈ? ਤੂੰ ਮੇਰੇ ਨਾਲ ਚੱਲ, ਤੈਨੂੰ ਤਾਂ ਇਥੇ ਦੁਕਾਨਾਂ ਵਾਲੇ ਜਾਂਣਦੇ ਹੀ ਹਨ। ਉਧਾਰ ਲਿਖਾ ਆਉਂਦੇ ਹਾਂ। " ਸੀਤਲ ਨੇ ਗੱਲ ਅੱਣ-ਸੁਣੀ ਕਰ ਦਿੱਤੀ। " ਮੰਮੀ ਨੇ ਇਹ ਗੱਲ ਆਂਢ-ਗੁਆਂਢ ਵਿੱਚ ਦੱਸ ਦਿੱਤੀ। ਸੁਖ ਜਦੋਂ ਕੰਮ ਤੋਂ ਆ ਰਿਹਾ ਸੀ। ਦੋ ਔਰਤਾਂ ਨੇ ਉਸ ਨੂੰ ਕਹਿ ਵੀ ਦਿੱਤਾ, " ਸੁਖ ਆਪਦੀ ਮਾਂ ਨੂੰ ਖ਼ੱਰਚਾ ਪਾਣੀ ਦੇ ਕੇ ਜਾਇਆ ਕਰ। ਉਸ ਕੋਲ ਅੱਜ ਇੱਕ ਰੂਪੀਆ ਨਹੀਂ ਸੀ। " ਸੁਖ ਘਰ ਵੱੜਿਆ ਸੀ। ਉਸ ਦੀ ਮੰਮੀ ਨੇ ਕਿਹਾ, " ਸੁਖ ਮੈਨੂੰ ਖੱਰਚਾ ਦੇ ਕੇ ਜਾਇਆ ਕਰ। ਮੈਂ ਬਜ਼ਾਰ ਵਿੱਚੋਂ ਕੁੱਝ ਖ੍ਰੀਦਣਾਂ ਹੁੰਦਾ ਹੈ। ਸੀਤਲ ਕਹਿੰਦੀ, " ਮੇਰੇ ਕੋਲ ਬਹੁਤੇ ਪੈਸੇ ਨਹੀਂ ਹਨ। " ਮੈਂ ਇਸ ਨੂੰ ਵੀ ਕਿਹਾ ਸੀ, " ਮੇਰੇ ਨਾਲ ਬਜ਼ਾਰ ਚੱਲ। " ਪਰ ਇਸ ਨੇ ਕੋਈ ਜੁਆਬ ਨਹੀਂ ਦਿੱਤਾ। " ਸੁਖ ਨੇ ਮੰਮੀ ਨੂੰ 20 ਹਜ਼ਾਰ ਰੂਪੀਆ ਫੜਾ ਦਿੱਤਾ। ਉਸ ਨੇ ਕਿਹਾ, " ਸੀਤਲ ਦੀ ਹਾਲਤ ਬਜ਼ਾਰ ਜਾਂਣ ਵਾਲੀ ਨਹੀਂ ਹੈ। ਸਗੋਂ ਤੁਸੀਂ ਵੀ ਇਸ ਦੇ ਕੋਲ ਘਰ ਰਿਹਾ ਕਰੋ। ਮੈਂ ਇਕੋ ਦਿਨ, ਤੁਹਾਨੂੰ ਬਜ਼ਾਰ ਵਿੱਚੋਂ ਸਬ ਕੁੱਝ ਦੁਆ ਦੇਵਾਂਗਾ। " 
ਮੰਮੀ ਨੇ ਕਿਹਾ, " ਘਰ ਦੀਆਂ ਤਾਂ ਕੰਧਾਂ ਵੱਡ-ਵੱਡ ਖਾਂਦੀਆਂ ਹਨ। ਬਾਹਰ ਅੰਦਰ ਘੁੰਮ ਕੇ, ਸਮਾਂ ਚੰਗਾ ਨਿੱਕਲ ਜਾਂਦਾ ਹੈ। " ਮੰਮੀ ਕੋਲ ਪੈਸੇ ਚੰਗੇ ਆ ਗਏ ਸਨ। ਉਹ ਗੁਆਂਢਣ ਨਾਲ ਬਜ਼ਾਰ ਚੱਲੀ ਗਈ। ਉਥੋਂ ਚਾਦਰਾਂ ਸੂਟ ਖ੍ਰੀਦਣ ਲੱਗ ਗਈ। ਘਰ ਆਉਂਦੀਆਂ ਨੂੰ ਸ਼ਾਮ ਹੋ ਗਈ। ਉਸ ਦੇ ਘਰ ਆਉਂਦੀ ਨੂੰ ਸੁਖ ਵੀ ਦਰਾਂ ਅੱਗੇ ਖੜ੍ਹਾ ਸੀ। ਘਰ ਨੂੰ ਜਿੰਦਾ ਲੱਗਾ ਹੋਇਆ ਸੀ। ਉਹ ਘਰ ਦਾ ਦਰਵਾਜ਼ਾ ਖੋਲਣ ਹੀ ਲੱਗਾ ਸੀ। ਇਕੱਲੀ ਮੰਮੀ ਨੂੰ ਦੇਖ ਕੇ, ਉਸ ਨੇ ਪੁੱਛਿਆ, " ਸੀਤਲ ਕਿਥੇ ਹੈ? " ਉਸ ਦੀ ਮੰਮੀ ਨੇ ਕਿਹਾ, " ਮੈਨੂੰ ਨਹੀਂ ਪਤਾ, ਮੈਂ ਸਵੇਰ ਦੀ ਘਰੋਂ ਗਈ ਹਾਂ। " ਦੋਂਨਾਂ ਨੂੰ ਘਰ ਆਇਆਂ ਦੇਖ, ਨਾਲ ਵਾਲੇ ਘਰ ਵਾਲੀ ਔਰਤ ਆ ਗਈ। ਉਸ ਨੇ ਦੱਸਿਆ, " ਸੀਤਲ ਸਵੇਰ ਦੀ ਲੋਈਆਂ ਹਸਪਤਾਲ ਚੱਲੀ ਗਈ ਹੈ। ਉਸ ਦੀ ਹਾਲਤ ਠੀਕ ਨਹੀਂ ਹੈ। ਗਰਾਜ਼ ਵਾਲਿਆ ਦੀ ਵੱਡੀ ਬੇਬੇ ਨਾਲ ਗਈ ਹੈ। ਤੁਸੀਂ ਉਸ ਦਾ ਪਿਛੇ ਜਾ ਕੇ ਪਤਾ ਲੈ ਲਵੋ। " ਮੰਮੀ ਨੇ ਸੁਖ ਨੂੰ ਕਿਹਾ, " ਤੂੰ ਜਾ ਕੇ ਦੇਖ ਲੈ, ਮੈਂ ਬਹੁਤ ਥੱਕ ਗਈ ਹਾਂ। ਹਸਪਤਾਲ ਜਾ ਕੇ ਤਾਂ ਮੈਂ ਆਪ ਬਿਮਾਰ ਹੋ ਜਾਂਦੀ ਹਾਂ। " ਸੁਖ ਨੇ ਕਿਹਾ, " ਮੰਮੀ ਤੁਸੀਂ ਰੋਟੀ ਬੱਣਾ ਕੇ ਖਾ ਲੈਣੀ। ਤੁਸੀਂ ਸੌਂਉ ਜਾਂਣਾਂ। ਮੈਂ ਹਸਪਤਾਲ ਜਾਂਦਾ ਹਾਂ। ਪਤਾ ਨਹੀਂ ਮੈਂ ਮੁੜਾਂਗਾ ਜਾਂ ਨਹੀਂ। " ਸੁਖ ਹਸਪਤਾਲ ਚੱਲਾ ਗਿਆ। ਉਸ ਨੂੰ ਗੁਆਂਢਣ ਬੇਬੇ ਕੰਮਰੇ ਦੇ ਮੂਹਰੇ ਹੀ ਮਿਲ ਗਈ। ਉਸ ਨੇ ਦੱਸਿਆ, " ਸੀਤਲ ਠੀਕ ਹੈ। ਬੇਸੁਰਤ ਪਈ ਹੈ। ਉਸ ਦਾ ਅਪ੍ਰੇਸ਼ਨ ਹੋਇਆ ਹੈ। ਤੁਹਾਡੇ ਬੇਟਾ, ਬੇਟੀ ਹੋਏ ਹਨ। " ਸੁਖ ਨੇ ਪਹਿਲਾਂ ਸੀਤਲ ਨੂੰ ਦੇਖਿਆ। ਉਹ ਦੁਵਾਈਆਂ ਲਾਈਆਂ ਕਰਕੇ ਬੇਹੋਸ਼ ਪਈ ਸੀ। ਸੁਖ ਬੱਚਿਆਂ ਨੂੰ ਦੇਖਣ ਲੱਗ ਗਿਆ। ਦੋਂਨੇ ਹੀ ਸੁੱਤੇ ਘੂਕ ਪਏ ਸਨ। ਜਿਵੇ ਦੋਂਨੇਂ ਹੀ ਖਿਡੋਉਣੇ ਹੋਣ। ਸੁਖ ਡਾਕਟਰ ਕੋਲ ਚਲਾ ਗਿਆ। ਡਾਕਟਰ ਨੇ ਕਿਹਾ, " ਸੀਤਲ ਤੇ ਬੱਚੇ ਠੀਕ ਹਨ। ਦੋ ਦਿਨਾਂ ਪਿਛੋਂ ਛੁੱਟੀ ਮਿਲੇਗੀ। ਸੁਖ ਨੇ ਗੁਆਂਢਣ ਬੇਬੇ ਨੂੰ ਕਿਹਾ, " ਤੁਹਾਨੂੰ ਘਰ ਛੱਡ ਆਉਂਦਾ ਹਾਂ। ਮੈਂ ਇਸ ਕੋਲ ਰਹਾਂਗਾ। " ਗੁਆਂਢਣ ਬੇਬੇ ਨੇ ਕਿਹਾ, " ਸੁਖ ਤੂੰ ਕੰਮ ਤੋਂ ਥੱਕਿਆਂ ਆਇਆ ਹੈ। ਮੈਂ ਇਸ ਦੇ ਕੋਲ ਰਹਾਂਗੀ। " ਇੱਕ ਤੋਂ ਵੱਧ ਬੰਦੇ ਉਥੇ ਰਹਿ ਵੀ ਨਹੀਂ ਸਕਦੇ ਸਨ। ਸੁਖ ਘਰ ਨੂੰ ਮੁੜਨ ਲੱਗਾ। ਸੀਤਲ ਨੂੰ ਥੋੜੀ ਜਿਹੀ ਸੁਰਤ ਆ ਗਈ। ਸੁਖ ਨੇ ਕਿਹਾ, " ਸੀਤਲ ਕੀ ਤੂੰ ਠੀਕ ਹੈ? ਰੱਬ ਨੇ ਆਪਣੀ ਦੋਂਨਾਂ ਦੀ ਇੱਛਾ ਪੂਰੀ ਕਰ ਦਿੱਤੀ ਹੈ। " ਸੁਖ ਨੇ ਸੀਤਲ ਦਾ ਮੱਥਾ ਚੁੰਮ ਲਿਆ। ਸੀਤਲ ਨੂੰ ਗੱਲਾਂ ਸੁਣ ਰਹੀਆਂ ਸਨ। ਬੋਲ ਨਹੀਂ ਸਕਦੀ ਸੀ। ਨਾਂ ਹੀ ਕੋਈ ਅੰਗ ਹਿਲਦਾ ਸੀ। ਉਸ ਨੇ ਫਿਰ ਅੱਖਾਂ ਬੰਦ ਕਰ ਲਈਆਂ ਸਨ। ਸੁਖ ਘਰ ਨੂੰ ਆ ਗਿਆ ਸੀ। ਜਦੋਂ ਘਰ ਆਇਆ। ਮੰਮੀ ਬੈਠੀ ਉਸ ਨੂੰ ਉਡੀਕ ਰਹੀ ਸੀ। ਸੁਖ ਨੇ ਮੰਮੀ ਨੂੰ ਖ਼ਬਰ ਸੁਣਾਂ ਦਿੱਤੀ। ਮੰਮੀ ਨੇ ਸੁਖ ਨੂੰ ਪਿਆਰ ਦਿੱਤਾ। ਉਦੋਂ ਹੀ ਫੋਨ ਦੀਆਂ ਘੰਟੀਆਂ ਸਾਰੇ ਪਾਸੇ ਖਿੜਕਾ ਦਿੱਤੀਆਂ। 
ਸੀਤਲ ਤੀਜੇ ਦਿਨ ਘਰ ਆ ਗਈ ਸੀ। ਬੱਚਿਆਂ ਨੂੰ ਸੰਭਾਲਣ ਵਿੱਚ ਵੀ ਮੰਮੀ ਨੂੰ ਮਦੱਦ ਕਰਨੀ ਪੈਂਦੀ ਸੀ। ਬੱਚਾ ਤਾਂ ਇੱਕ ਸੰਭਾਣਾਂ ਔਖਾ ਹੁੰਦਾ ਹੈ। ਮੰਮੀ ਨੂੰ ਸਾਰਾ ਘਰ ਦਾ ਕੰਮ ਕਰਨਾਂ ਪੈਂਦਾ ਸੀ। ਸੁਖ ਵੀ ਘਰ ਹੀ ਹੁੰਦਾ ਸੀ। ਉਹ ਵੀ ਕੰਮ ਉਤੇ ਨਹੀਂ ਗਿਆ ਸੀ। ਬੱਚੇ ਦੇਖਣ ਗੁਆਂਢੀ-ਦੋਸਤ ਆ ਜਾਂਦੇ ਸਨ। ਸੁਖ ਨੇ ਮਿੱਠਿਆਈਆਂ ਵੰਡਣੀ ਸ਼ੁਰੂ ਕਰ ਦਿੱਤੀ ਸੀ। ਮੰਮੀ ਬਹੁਤ ਥੱਕੀ-ਥੱਕੀ ਲੱਗਦੀ ਸੀ। ਸੀਤਲ ਮੰਮੀ ਨੂੰ ਵਹਿਲੇ ਸਮੇਂ ਕਹਿ ਦਿੰਦੀ ਸੀ, ' ਮੰਮੀ ਤੁਸੀ ਅਰਾਮ ਕਰ ਲਵੋ। ਬਹੁਤ ਥੱਕ ਗਏ ਲੱਗਦੇ ਹੋ। " ਪਰ ਥੱਕਣ ਨਾਲੋ ਵੱਧ, ਇਸ ਤਰਾਂ ਸੀ। ਜਿਵੇ ਮਨ ਨਹੀਂ ਲੱਗਦਾ ਹੁੰਦਾ। ਸੁਖ ਨੇ ਮਜ਼ਾਕ ਵਿੱਚ ਕਈ ਬਾਰ ਕਿਹਾ ਸੀ, " ਮੰਮੀ ਇਸ ਤਰਾਂ ਲੱਗਦਾ ਹੈ। ਜਿਵੇਂ ਤੁਸੀ ਡੈਡੀ ਕੋਲੇ ਜਾਂਣਾ ਚਹੁੰਦੇ ਹੋ। ਕੀ ਤੁਹਾਡਾ ਡੈਡੀ ਨੂੰ ਮਿਲਣ ਨੂੰ ਜੀਅ ਕਰਦਾ ਹੈ? ਡੈਡੀ ਵੀ ਰੋਜ਼ ਫੋਨ ਕਰਦੇ ਹਨ। " ਮੰਮੀ ਨੇ ਕਿਹਾ, " ਉਹ ਤਾ ਬੱਚਿਆਂ ਦਾ ਹਾਲ ਪੁੱਛਣ ਨੂੰ ਫੋਨ ਕਰਦੇ ਹਨ। " ਇੱਕ ਦਿਨ ਸੀਤਲ ਨੇ ਦੇਖਿਆ, ਮੰਮੀ ਆਪਦਾ ਸਮਾਨ ਬੰਨ ਰਹੀ ਸੀ। ਉਸ ਨੇ ਸੀਤਲ ਨੂੰ ਕਿਹਾ, " ਮੈਨੂੰ ਘਰ ਦੀ ਬਹੁਤ ਯਾਦ ਆਉਂਦੀ ਹੈ। ਸੁਖ ਨੂੰ ਕਹਿ, ਮੈਨੂੰ ਰੇਲ ਚੜ੍ਹਾ ਦੇਵੇ। ਮੇਰੇ ਕੋਲੋ ਹੋਰ ਰਿਹਾ ਨਹੀਂ ਜਾਂਣਾਂ। " ਸੁਖ ਰਾਤ ਨੂੰ ਘਰ ਆਇਆ, ਤਾਂ ਸੀਤਲ ਨੇ ਉਸ ਨੂੰ ਦੱਸਿਆ, " ਮੰਮੀ ਸਵੇਰੇ ਹੀ ਜਾਂਣਾ ਚਹੁੰਦੇ ਹਨ। ਬਹੁਤ ਉਦਾਸ ਹਨ। " ਸੁਖ ਨੇ ਮੰਮੀ ਨੂੰ ਕਿਹਾ, " ਮੰਮੀ ਮੈਂ ਤਾਂ ਕਿੱਦਣ ਦਾ, ਤੁਹਾਨੂੰ ਪੁੱਛੀ ਜਾਂਦਾ ਸੀ। ਇੰਨੇ ਦਿਨ ਤਾਂ ਤੁਸੀਂ ਘਰ ਤੋਂ ਬਾਹਰ ਨਹੀਂ ਰਹੇ। ਡੈਡੀ ਵੀ ਆਪ ਰੋਟੀਆਂ ਬੱਣਾਉਦਾ ਹੱਥ ਫੂਕਦਾ ਹੋਣਾਂ ਹੈ। ਡੈਡੀ ਲਈ, ਤੁਸੀਂ ਮਸਾਂ ਘਰ ਪਹੁੰਚਣਾ ਹੈ। ਤੁਸੀ ਤਿਆਰੀ ਕਰ ਲਵੋਂ। ਸਵੇਰੇ ਰੇਲ ਤੇ ਚੜ੍ਹਾ ਦੇਵੇਗਾ। ਡੈਡੀ ਨੂੰ ਘਰ ਜਾ ਕੇ ਹੀ ਦੱਸਿਉ। " 
ਸੁਖ ਦੀ ਮੰਮੀ ਦੀ ਰੇਲ ਲੁਧਿਆਣੇ ਸਵੇਰੇ ਚਾਰ ਵਜੇ ਲੱਗ ਗਈ ਸੀ। ਉਹ ਟੈਕਸੀ ਕਰਕੇ ਘਰ ਚੱਲੀ ਗਈ। ਸੁਖ ਦੇ ਡੈਡੀ ਅਜੇ ਸੁੱਤੇ ਪਏ ਸਨ। ਉਸ ਨੇ ਪਹਿਲਾਂ ਚਾਹ ਬੱਣਾ ਕੇ ਪੀ ਲਈ। ਫਿਰ ਉਹ ਆਪਦੇ ਕੰਮਰੇ ਵਿੱਚ ਗਈ। ਸੁਖ ਦਾ ਡੈਡੀ ਰਜਾਈ ਵਿੱਚ ਹੀ ਪਿਆ ਸੀ। ਸੁਖ ਦੀ ਮੰਮੀ ਨੇ ਉਸ ਉਤੋਂ, ਰਜ਼ਾਈ ਖਿੱਚ ਦਿੱਤੀ। ਮੰਮੀ ਦੀ ਚੀਕ ਨਿੱਕਲ ਗਈ। ਉਸ ਨਾਲ ਔਰਤ ਪਈ ਸੀ। ਸੁਖ ਦੀ ਮੰਮੀ ਨੇ ਪੁੱਛਿਆ, " ਇਹ ਕੌਣ ਹੈ? ਇਥੇ ਕੀ ਕਰਦੀ ਹੈ?" ਸੁਖ ਦੇ ਡੈਡੀ ਨੇ ਕਿਹਾ, " ਤੇਰੇ ਪਿਛੋਂ ਰੋਟੀ ਦਾ ਪ੍ਰਬੰਦ ਕੀਤਾ ਹੈ। ਇਕੱਲਾ ਬੰਦਾ ਤਾਂ ਕਮਲਾ ਹੋ ਜਾਂਦਾ ਹੈ। ਦਿਨ ਕੱਢਣਾਂ ਔਖਾ ਹੋ ਜਾਂਦਾ ਹੈ। ਇਹ ਜੀਅ ਲਗਾਉਣ ਨੂੰ ਰੱਖੀ ਹੈ। ਹੁਣ ਤੂੰ ਅਰਾਮ ਕਰੀ। ਇਹ ਕੰਮ ਕਰਿਆ ਕਰੇਗੀ। " ਸੁਖ ਦੀ ਮੰਮੀ ਨੇ ਕਿਹਾ, " ਚੰਗੀ ਕਰਦੀ ਹੈ। ਮੇਰੇ ਘਰੋਂ ਚਲੀ ਜਾ। ਮੈਂ ਕੂੜਾ ਘਰ ਨਹੀਂ ਰੱਖਦੀ। ਮੈਂ ਆਪ ਤੈਨੂੰ ਗੁੱਤੋਂ ਫੜ੍ਹ ਕੇ ਬਾਹਰ ਕੱਢ ਦੇਣਾ ਹੈ। " ਸੁਖ ਦੇ ਡੈਡੀ ਨੇ ਕਿਹਾ, " ਇਹ ਵੀ ਇਥੇ ਹੀ ਰਹੇਗੀ। ਤੂੰ ਚਾਹੇ ਘਰ ਰਹੀ ਚੱਲ, ਚਾਹੇ ਹੋਰ ਰਿਸ਼ਤੇਦਾਰੀਆਂ ਵਿੱਚ ਫਿਰ ਆ। ਤੈਨੂੰ ਛੁੱਟੀ ਹੈ। "

Comments

Popular Posts