ਸਾਡਾ ਮਨ ਤਾਂ ਉਹਦੇ ਉਤੋਂ ਕੁਰਬਾਨ ਹੋ ਗਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਜਦੋਂ ਉਨੇ ਸੱਤੀ ਆਖ ਕੇ ਸਾਨੂੰ ਸੀ ਬੁੱਲਾਇਆ। ਸਾਡਾ ਮਨ ਤਾਂ ਉਹ ਦੇ ਉਤੋਂ ਕੁਰਬਾਨ ਹੋ ਗਿਆ। 
ਸਾਡਾ ਉਦੋਂ ਹੀ ਉਹ ਦੇ ਵੱਲ ਸੀ ਧਿਆਨ ਹੋ ਗਿਆ। ਊਚਾ, ਲੰਬਾ, ਗੋਰਾ ਜਿੰਨੇ ਸੀ ਸਾਨੂੰ ਮੋਹਲਿਆ। 
ਦਿਲ ਉਹ ਦਾ ਸੋਹਣਾਂ ਮੁੱਖ ਤੱਕਦਾ ਰਹਿ ਗਿਆ। ਜਦੋਂ ਉਹ ਗੋਡੇ ਮੁਡ ਮੇਰੇ ਆ ਕੇ ਸੀ ਬਹਿ ਗਿਆ। 
ਜਦੋਂ ਉਸ ਨੇ ਹੱਥ ਲਾ ਕੇ, ਮੇਰਾ ਬਦਨ ਛੂਹ ਲਿਆ। ਸਾਜਨ ਸਾਨੂੰ ਨਿਰਮਲ, ਪਵਿੱਤਰ ਕਰ ਗਿਆ।
ਗਲ਼ੇ, ਕਦੇ ਹਿੱਕ ਨਾਲ ਲਾਵੇ ਕਹੇ ਤੇਰਾ ਮੈਂ ਹੋ ਗਿਆ। ਕੰਨ ਚ ਸਤਵਿੰਦਰ ਨੂੰ ਲਵ-ਜੂ ਕਹਿ ਗਿਆ।
ਸੁਰਤ ਮੇਰੀ ਗੁੰਮ ਕਰ ਚੋਰੀ ਕਰ ਲੈ ਕੇ ਗਿਆ। ਹੂਬੇ ਨਾਂ ਸਮਾਂਈਏ ਸਾਡਾ ਪਿਆਰਾ ਰੱਬ ਹੋ ਗਿਆ।

ਸਾਡੇ ਲਈ ਰੱਬ ਤੋਂ ਵਧ ਕੇ ਜੀਜਾ ਜੀ ਪਿਆਰੇ ਲਗਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਸਾਰੇ ਕਹਿੰਦੇ ਧੀ ਦੇ ਕੇ ਮਾਪੇਂ ਪੁੱਤ ਲੈਂਦੇ।
ਉਸ ਨੂੰ ਲੋਕੀ ਜਮਾਈ ਰਾਜਾ ਕਹਿੰਦੇ।
ਧੀ ਤੋਂ ਵੱਧ ਕੇ ਉਸ ਨੂੰ ਪਿਆਰ ਦਿੰਦੇ।
ਮਾਪੇ ਜੀਅ ਭਰਕੇ ਉਸ ਨੂੰ ਤੱਕਦੇ।
ਸਾਰੇ ਜੀਅ ਮਿਲ ਕੇ ਸਤਿਕਾਰ ਕਰਦੇ।
ਮੇਰੇ ਇਹ ਪਿਆਰੇ ਜੀਜਾ ਜੀ ਲਗਦੇ।
ਜੀਜਾ ਜੀ ਭਰਾ ਦੀ ਕਮੀ ਪੂਰੀ ਕਰਦੇ।
ਇਕੱਲੇ ਇਕੱਲੇ ਜੀਅ ਦਾ ਖ਼ਿਆਲ ਰੱਖਦੇ।
ਸਬ ਦੇ ਸਿਰ ਉਤੇ ਛਤਰ ਛਾਇਆ ਕਰਦੇ।
ਜੀਜਾ ਜੀ ਦਿਨ ਰਾਤ ਸਬ ਦਾ ਖ਼ਿਆਲ ਰੱਖਦੇ।
ਜੀਜਾ ਜੀ ਪਰਿਵਾਰ ਦੇ ਪਾਲਨ ਪੋਸ਼ਣ ਕਰਦੇ।
ਖਾਣਪੀਣਸੌਣ ਦਾ ਜੀਜਾ ਜੀ ਧਿਆਨ ਰੱਖਦੇ।
ਸਤਵਿੰਦਰ ਸ਼ੁਕਰ ਜੀਜਾ ਜੀ ਦਾ ਮੰਮੀ ਵੀ ਕਰਦੇ।
ਸੱਤੀ ਦਾ ਪਿਆਰ ਸਕੇ ਵੀਰ ਤੋਂ ਵੱਧ ਜੀਜਾ ਜੀ ਕਰਦੇ।
ਸਾਡੇ ਪਰਿਵਾਰ ਲਈ ਰੱਬ ਤੋਂ ਵਧ ਕੇ ਇਹ ਨੇ ਲਗਦੇ।
ਇੰਨੇ ਸਾਲਾਂ ਦੇ ਵੀ ਜੀਜਾ ਜੀ ਸਬ ਤੋਂ ਜਵਾਨ ਲਗਦੇ।
ਸਾਰੇ ਮਿਲ ਕੇ ਹੈਪੀ ਬਰਥਡੇ ਵਿਸ਼ ਆਪ ਨੂੰ ਹਾਂ ਕਰਦੇ।
ਅਸੀਂ ਸਾਰੇ ਜੀਜਾ ਜੀ ਤੁਹਾਨੂੰ ਜਾਨ ਤੋਂ ਪਿਆਰਾ ਮੰਨਦੇ।


ਸਾਂਢੂ ਸਾਂਢੂ

-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਅਸੀਂ ਦੋਂਨੇ ਇੱਕੋ ਪਰਿਵਾਰ ਵਿੱਚ ਵਿਆਹੇ ਗਏ।
ਇੱਕੋ ਘਰ ਦੀਆਂ ਕੁੜੀਆਂ ਨਾਲ ਵਿਆਹੇ ਗਏ।
ਜਦੋਂ ਅਸੀਂ ਕੁੜੀਆਂ ਦੇ ਹਾਂ ਹਸਬੈਂਡ ਬਣ ਗਏ।
ਉਸ ਦਿਨ ਸਾਡੇ ਸਾਂਢੂਆਂ ਦੇ ਸੀ ਬੈਂਡ ਬੱਜ ਗਏ।
ਸੋਹਣੀਆਂ ਕੁੜੀਆਂ ਨਾਲ ਅਸੀਂ ਸਾਂਢੂ ਵਿਆਹੇ ਗਏ।
ਪਿਆਰ ਜਿਹੇ ਸਾਨੂੰ ਮਾਂਪੇ ਸਾਨੂੰ ਹੋਰ ਸੀ ਮਿਲ ਗਏ।
ਨਵੇਂ ਪਰਿਵਾਰ ਵਿੱਚ ਆ ਕੇ ਦੋਨੇਂ ਸਾਂਢੂ ਮਿਲ ਗਏ।
ਅਸੀਂ ਦੋਨੇਂ ਇੱਕ ਦੂਜੇ ਦੇ ਸੀ ਸਾਂਢੂ ਸਾਂਢੂ ਬਣ ਗਏ।
ਇਕੋ ਪਰਿਵਾਰ ਦੀਆਂ ਕੁੜੀਆਂ ਤੋਂ ਸੀ ਦੋਨੇਂ ਠੱਗੇ ਗਏ।
ਸਾਨੂੰ ਸਾਂਢੂਆਂ ਨੂੰ ਸੀ ਨਵੇਂ ਪਰਿਵਾਰ ਦੇ ਜੀਅ ਮਿਲ ਗਏ।
ਸਾਂਢੂ ਸਾਂਢੂ ਹੁੰਦੇ ਹੋਏ ਮੈਨੂੰ ਵੱਡੇ ਭਰਾ ਜੀ ਮਿਲ ਗਏ।
ਸਾਡੇ ਰਿਸ਼ਤੇ ਦੋਨਾਂ ਦੇ ਪੱਕੇ ਵਿਸ਼ਵਾਸ ਵਾਲੇ ਹੋ ਗਏ।
ਅਸੀਂ ਸਾਂਢੂ ਜੀ ਦਾ ਮਾਣ ਬੜਾ ਕਰਦੇ।
ਜਦੋਂ ਸਾਂਢੂ ਸਾਂਢੂ ਜਦੋਂ ਮਿਲ ਕੇ ਬੈਠਦੇ।
ਇੱਕ ਦੂਜੇ ਨਾਲ ਮਿਲ ਕੇ ਦੁੱਖ ਸੁਖ ਵੰਡਦੇ।
ਸਾਂਢੂ ਜੀ ਦਾ  ਹੈਪੀ ਬਰਥਡੇ ਮਨਾਉਂਦੇ।
ਹੈਪੀ ਬਰਥਡੇ ਵਿਸ਼ ਸਾਂਢੂ ਜੀ ਨੂੰ ਹਾਂ ਕਹਿੰਦੇ।
ਦਿਨ ਖ਼ੁਸ਼ੀ ਦਾ ਹੈ ਅਸੀਂ ਨੱਚਦੇ ਹਾਂ ਗਾਉਂਦੇ।
ਸਾਂਢੂ ਜੀ ਤਾਂ ਆਪੇ ਗੀਤ ਗਾ ਗਾ ਕੇ ਨੱਚਦੇ।
ਸਤਵਿੰਦਰ ਸਾਂਢੂਆਂ ਦੇ ਭੇੜ ਤੋਂ ਰਹਿੰਦੇ ਬਚਦੇ।
ਸੱਤੀ ਵਿਗੜ ਜਾਂਣ ਸਾਨ੍ਹਾਂ ਵਾਂਗ ਸਾਂਢੂ ਭਿੜਦੇ।

Comments

Popular Posts