ਦੁਨੀਆਂ ਦੀ ਹਰ ਸ਼ੈਹ ਤੋਂ ਮਹਿੰਗਾ ਤੂੰ ਲੱਗਦਾ
-
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਤੇਰੀਆਂ ਮੈਂ ਰਾਂਹਾਂ ਬੈਠੀ ਦੇਖਦੀ। ਘਰ ਮੁੜਦੇ ਕਦੋਂ ਪਲ-ਪਲ ਗਿੱਣਦੀ।
ਕਦੋਂ ਤੇਰੀ ਰੂਹ ਨਾਲ ਮੇਰੇ ਮਿਲਦੀ। ਤੇਰੀ ਇੱਕ ਝਲਕ ਉਤੇ ਮੈਂ ਮਰਦੀ।
ਤੇਰੀ ਮੇਰੀ ਦੁਰੀ ਕਿਉਂ ਜਾਂਦੀ ਵੱਧਗੀ? ਤੂੰ ਤਾ ਸੱਤੀ ਫਿਰ ਇਕੱਲੀ ਕਰਤੀ।
ਮੈਂ ਤੇਰਾ ਸੰਗ ਸਦਾ ਰਹਿੰਦੀ ਲੋਚਦੀ। ਤੂੰ ਨਾਂ ਮਿਲਿਆ ਮੈਂ ਮਰ ਜਾਂਣਾਂ ਸੋਚਦੀ।
ਰੱਬ ਕੋਲੋ ਸੁਖ ਤੇਰੀ ਦਿਨ ਰਾਤ ਲੋਚਦੀ। ਮੋਜ਼ ਕਰ ਯਾਰ ਸੁੱਖ ਮੈਂ ਨਿੱਤ ਸੁੱਖਦੀ।
ਮੈਨੂੰ ਆਪ ਨੂੰ ਨੀ ਪਤਾ ਤੂੰ ਮੇਰਾ ਕੀ ਲੱਗਦਾ? ਸਭ ਤੋਂ ਪਿਆਰਾ ਮੈਂਨੂੰ ਤੂੰ ਲੱਗਦਾ।
ਤੇਰੇ ਬਗੈਰ ਮੇਰਾ ਸਾਹ ਜਾਂਦਾ ਮੁੱਕਦਾ। ਦੁਨੀਆਂ ਦੀ ਹਰ ਸ਼ੈਹ ਤੋਂ ਮਹਿੰਗਾ ਤੂੰ ਲੱਗਦਾ।
ਦੇ ਕੇ ਜਾਨ ਤੇਰੇ ਗਲ਼ੇ ਮੈਂ ਲੱਗਜ਼ਾਂ। ਬੋਲਾਂ ਜੇ ਝੂਠ ਰੱਬਾ ਮੈਂ ਹੁਣੇ ਸੱਚੀ ਮਰ-ਮੁਕਜਾਂ।
ਦੱਸ ਮੈਨੂੰ ਕਦੋਂ ਮਿਲਾਪ ਤੂੰ ਕਰਦਾ? ਜਿੰਦ ਮੁੱਕ ਚੱਲੀ ਹਾਮੀਂ ਕਿਉਂ ਨਹੀਂ ਛੇਤੀ ਭਰਦਾ?
ਪਾਈਆਂ ਬੜੀਆਂ ਚਿੱਠੀਆਂ ਜੁਆਬ ਨਹੀਂ ਘੱਲਦਾ। ਜੀਵਨ ਵਿੱਚ ਤੂੰ ਆਉਣੋਂ ਹੈ ਡਰਦਾ।
ਸੱਤੀ ਦਾ ਦਿਲ ਇਕੱਲਾ ਬੈਠਾ ਗੱਲਾਂ ਕਰਦਾ। ਸਤਵਿੰਦਰ ਮੁੜ ਦਿਲ ਨਹੀਂ ਲਗਦਾ।

 

Comments

Popular Posts