ਭਾਗ 54 ਬਦਲਦੇ ਰਿਸ਼ਤੇ

ਘਰ ਤੇ ਧਰਮ ਖਾਲੀ ਲਿਫ਼ਾਫੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਸੁੱਖੀ ਦਾ ਪਤੀ ਗੈਰੀ ਇੰਡੀਆ ਸੀ। ਸੱਸ ਸਿਰ ਤੇ ਨਹੀਂ ਰਹੀ ਸੀ। ਕਿਸੇ ਦਾ ਡਰ ਨਹੀਂ ਰਿਹਾ ਸੀ। ਸੱਸ ਵਾਲੀ ਚੌਧਰ ਵੀ ਕਰਨੀ ਸੀ। ਸੱਸ ਦੀ ਥਾਂ ਇਹ ਵੀ ਸਾਧ ਦੇ ਠਾਠ ਤੇ ਜਾਂਣ ਲੱਗ ਗਈ। ਇਸ ਨੂੰ ਠਾਠ ਦੇ ਕਨੂੰਨ ਦਾ ਪਤਾ ਨਹੀਂ ਸੀ। ਠਾਠ ਦੇ ਡੇਰੇ ਦਾ ਕਨੂੰਨ ਦੁਨੀਆਂਦਾਰੀ ਦੇ ਉਲਟ ਸੀ। ਡੇਰੇ ਅੰਦਰ ਜਾ ਕੇ ਕੋਈ ਖੰਘ ਨਹੀਂ ਸਕਦਾ ਸੀ। ਛਿੱਕ ਨਹੀਂ ਮਾਰ ਸਕਦਾ ਸੀ। ਹਰ ਇੱਕ ਦੇ ਸੈਲਰ ਫੋਨ ਦੀ ਘੰਟੀ, ਠਾਠ ਦੇ ਦਰ ਅੰਦਰ ਲੰਘਦਿਆਂ ਬੰਦ ਕਰਾ ਦਿੱਤੀ ਜਾਂਦੀ ਸੀ। ਉਥੇ ਜਾਂਣ ਵਾਲੇ ਲੋਕਾਂ ਦੇ. ਸਾਰੇ ਕਨੈਕਸ਼ਨ ਦੁਨੀਆਂ ਤੋਂ ਕੱਟ ਦਿੱਤੇ ਜਾਂਦੇ ਸਨ। ਇਥੇ ਤੱਕ ਕਿ ਦੁਨੀਆਂ ਨੂੰ ਦੇਖਣ ਤੇ ਵੀ ਪਬੰਧੀ ਲੱਗਾ ਦਿੱਤੀ ਜਾਂਦੀ ਸੀ। ਬਾਸੀ, ਸਵਰਨ ਵਰਗੇ ਤਾਂ ਇਹੀ ਦੇਖਣ ਲਈ ਖੜ੍ਹੇ ਪਹਿਰਾ ਦਿੰਦੇ ਸਨ। ਕਿਤੇ ਕੋਈ ਅੱਖਾਂ ਖੋਲੀ ਤਾਂ ਨਹੀਂ ਬੈਠਾ। ਜੇ ਕੋਈ ਅੱਖਾਂ ਖੋਲ ਕੇ ਦੇਖਦਾ ਸੀ। ਭਾਵ ਉਹ ਡੇਰੇ ਦੇ ਅੰਦਰ ਦਾ ਡਰਾਮਾਂ ਦੇਖਦਾ ਸੀ। ਅੱਖੀਂ ਦੇਖਿਆ ਹੋਇਆ ਜਬਾਨ ਤੇ ਆ ਜਾਂਦਾ ਹੈ। ਇਸ ਦਾ ਮੱਤਲਬ ਉਥੇ ਦੀਆਂ ਗੱਲਾਂ ਤੇ ਸਿਸਟਮ ਬਾਹਰ ਦੀ ਦੁਨੀਆਂ ਵਿੱਚ ਲੋਕਾਂ ਨੂੰ ਪਤਾ ਲੱਗਣ ਨਾਲ ਖਤਰਾ ਪੈਦਾ ਹੋ ਸਕਦਾ ਸੀ। ਲੋਕਾਂ ਵਿੱਚ ਸਾਰੇ ਮੂਰਖ ਹੀ ਨਹੀਂ ਹੁੰਦੇ। ਪਰਖਣ, ਸੋਚਣ ਵਾਲੇ ਸੂਝਵਾਨ ਵੀ ਹੁੰਦੇ ਹਨ।

ਪਹਿਰੇਦਾਰਾਂ ਤੇ ਸਾਧ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਸਨ। ਉਹ ਜਿਸ ਔਰਤ ਵੱਲ ਮਰਜ਼ੀ ਦੇਖਦੇ ਰਹਿੱਣ। ਦੇਖੀ ਜਾਂਣ ਵਾਲੀ ਚੀਜ਼ ਤੇ ਨਜ਼ਰ ਪੈ ਜਾਵੇ, ਮਨ ਆ ਜਾਂਦਾ ਹੈ। ਮਨ ਚਾਹੇ ਤਾਂ ਸੋਹਣੀਆਂ ਚੀਜ਼ਾਂ ਉਤੇ ਬੇਈਮਾਨ ਹੋ ਜਾਂਦਾ ਹੈ। ਹਰ ਚੋਰ ਦੀ ਖਾਹਿਸ਼ ਹੁੰਦੀ ਹੈ। ਉਸ ਨੂੰ ਚੋਰੀ ਦਾਅ ਲਗਾਉਂਦੇ ਨੂੰ ਕੋਈ ਨਾਂ ਦੇਖ਼ੇ। ਜਦੋਂ ਕੋਈ ਦੇਖ਼ ਲੈਂਦਾ ਹੈ। ਸਾਰੇ ਜਾਂਣਦੇ ਹਨ। ਕਿਵੇਂ ਛਿੱਤਰ ਪੈਂਦੇ ਹਨ। ਕਈ ਔਰਤਾਂ ਨੇ, ਹਿੰਮਤ ਕਰਕੇ, ਐਸੇ ਸਾਧ ਤੇ ਚੇਲਿਆਂ ਦੀਆਂ ਕਰਤੂਤਾਂ ਅਦਾਲਤਾਂ ਵਿੱਚ ਨੰਘੀਆਂ ਕੀਤੀਆਂ ਹਨ।

ਸਾਧ ਨੇ ਹੇਕ ਊਚੀ ਕਰਕੇ ਕਿਹਾ, " ਰਾਂਝਣ ਮੇਰਾ ਯਾਰ ਨੀ ਮਾਏ। ਮੈਂ ਰਾਂਝਣ ਦੀ ਹੋਈ। ਰਾਂਝਣ ਮੇਰੇ ਨੇ, ਮੈਂ ਬੁੱਕਲ ਵਿੱਚ ਲਕੋਈ। " ਅੱਖਾਂ ਮੀਚ ਕੇ, ਮਰਦਾਂ ਤੇ ਔਰਤਾਂ ਨੇ ਗੀਤ ਗਾਉਣ ਵਾਲਿਆਂ ਵਾਂਗ ਪੂਰੇ ਜੋਰ ਨਾਲ ਹੇਕਾਂ ਲਾ ਕੇ ਗੀਤ ਗਾਇਆ। ਸਾਧ, ਚੇਲੇ ਤੇ ਲੋਕ ਗੀਤ ਗਾਉਣ ਵਾਲੇ ਗਦਗਦ ਹੋ ਗਏ ਸਨ। ਜਿਵੇਂ ਸੱਚੀਂ-ਮੂਚੀ ਯਾਰ ਦੀ ਗੋਦ ਵਿੱਚ ਖੇਡ ਰਹੇ ਹੋਣ। ਸਾਧ ਮੂੰਹ ਚੱਕ ਕੇ, ਬੋਕ ਦੇ ਤੂਕਿਆਂ ਵੱਲ ਝਾਂਕਣ ਵਾਂਗ ਮਰਦਾਂ ਤੇ ਔਰਤਾਂ ਵੱਲ ਦੇਖ਼ ਰਿਹਾ ਸੀ। ਸੁਣਿਆਂ ਹੈ, ਸਾਧਾ ਨੂੰ ਸੁਆਦਾ ਤੱਕ ਕੀ ਹੈ? ਜਿੰਨੇ ਵੀ ਸਾਧਾਂ ਖਿਲਾਫ਼ ਅਦਾਲਤਾਂ ਵਿੱਚ ਸੈਕਸ-ਕਾਂਮ ਸਬੰਧ ਦੇ ਕੇਸ ਹੋਏ ਹਨ। ਸਾਧਾਂ ਨੇ ਗੈਰ ਮਰਦਾਂ ਤੇ ਔਰਤਾਂ ਨਾਲ ਸੈਕਸ-ਕਾਂਮ ਸਬੰਧ ਬਣਾਏ ਹੋਏ ਹਨ। ਕਿਸੇ ਸਾਧ ਦੀ ਆਪਦੀ ਕੋਈ ਪੱਕੀ ਔਰਤ ਨਹੀਂ ਹੈ। ਜੋ ਹੱਥ ਹੇਠ ਆਉਂਦਾ ਹੈ। ਹੱਥਿਆ ਲੈਂਦੇ ਹਨ। ਕਾਮ ਤੇ ਧੰਨ ਤੋਂ ਬਚਣ ਦੀਆਂ ਦੁਹਾਈਆਂ ਪੌਣ ਵਾਲੇ ਸਾਧ ਲੋਕਾਂ ਦੀਆਂ ਔਰਤਾਂ ਤੇ ਮਾਲ ਤੇ ਮੌਜਾਂ ਲੁੱਟਦੇ ਹਨ। ਸਾਧ ਨੇ ਵਿਯੋਗ ਦਾ ਮੱਤਲਬ ਸਮਝਾਇਆ। ਉਸ ਨੇ ਕਿਹਾ, " ਜੋ ਰੂਹਾਂ ਆਪਦੇ ਪਿਆਰੇ ਤੋਂ ਵਿਛੜੀਆਂ ਹਨ। ਉਹ ਵਿਰਾਗ ਵਿੱਚ ਊਚੀ-ਊਚੀ ਰੋਦੀਆਂ ਹਨ। " ਲੋਕਾਂ ਦੀ ਸੰਗਤ ਵਿਚੋਂ ਲਾਈ-ਲੱਗ ਊੈਚੀ-ਊਚੀ ਰੋਣ ਲੱਗ ਗਏ ਸਨ। ਸਾਧ ਕੋਲ ਕਮਾਲ ਦੀ ਚਾਬੀ ਸੀ। ਜਿਵੇਂ ਸਾਧ ਕਹੀ ਜਾਂਦਾ ਸੀ। ਲੋਕ ਉਵੇਂ ਮਗਰ ਲੱਗੀ ਜਾਂਦੇ ਸਨ।

ਸੁੱਖੀ ਹੈਰਾਨੀ ਨਾਲ ਸਾਰਾ ਡਰਾਮਾਂ ਦੇਖ਼ ਰਹੀ ਸੀ। ਬਾਸੀ ਨੇ ਆ ਕੇ ਸੁੱਖੀ ਨੂੰ ਕਿਹਾ, " ਅੱਖਾਂ ਬੰਦ ਕਰਕੇ ਬੈਠ। ਸਾਧ-ਬਾਬੇ ਦੀ ਸ਼ਾਤੀ ਭੰਗ ਹੁੰਦੀ ਹੈ। " ਸੁੱਖੀ ਦੀਆਂ ਅੱਖਾਂ ਆਪੇ ਖੁੱਲ ਗਈਆਂ। ਆਲੇ ਦੁਆਲੇ ਦਾ ਮਾਮਲਾ ਬਹੁਤ ਗਰਮ ਸੀ। ਮਹੌਲ ਪੂਰਾ ਮਗਿਆ ਹੋਇਆ ਸੀ। ਫਿਰ ਉਸ ਕੋਲ ਸਵਰਨ ਆਇਆ। ਉਸ ਨੇ ਕਿਹਾ, " ਤੈਨੂੰ ਪਹਿਲਾਂ ਵੀ ਬਾਸੀ ਨੇ ਬੇਨਤੀ ਕੀਤੀ ਸੀ। ਅੱਖਾਂ ਬੰਦ ਕਰਕੇ ਬੈਠ। ਸਾਧ ਬਾਬੇ ਦਾ ਧਿਆਨ ਟੁੱਟਦਾ ਹੈ। " ਨਾਲ ਬੈਠੀ ਔਰਤ ਨੇ ਵੀ ਕਿਹਾ, " ਇਸ ਡੇਰੇ ਵਿੱਚ ਜੋ ਵੀ ਕੋਈ ਆਉਂਦਾ ਹੈ। ਉਸ ਦੀਆਂ ਅੱਖਾਂ ਦਿਮਾਗ ਸਬ ਕੰਡਮ ਹੋ ਜਾਂਦਾ ਹੈ। ਇਹ ਚਿੱਟੇ ਕੱਪੜਿਆਂ ਵਿੱਚ ਜਿੰਨੇ ਵੀ ਮਰਦ ਤੇ ਔਰਤਾਂ ਹਨ। ਸਬ ਸਾਧ ਦੇ ਨਾਂਮ ਘਰ ਜਾਇਦਾਦ ਲੁਆ ਚੁੱਕੇ ਹਨ। ਇੰਨਾਂ ਅੰਨੇ ਲੋਕਾਂ ਨੂੰ ਜਿਦਾ ਸਾਧ ਤੋਰਦਾ ਹੈ। ਉਵੇਂ ਉਸ ਦਾ ਲੜ ਫੜ ਕੇ ਤੁਰਦੇ ਹਨ। ਜੇ ਤੂੰ ਇੳਥੇ ਆਉਣਾਂ ਹੈ। ਅੱਖਾਂ, ਕੰਨ ਦਿਮਾਗ ਬੰਦ ਕਰ ਲੈ। " ਸੁੱਖੀ ਨੂੰ ਘਰ ਤੇ ਧਰਮ ਖਾਲੀ ਲਿਫ਼ਾਫੇ ਵਾਂਗ ਲੱਗ ਰਹੇ ਸਨ। ਇੰਨਾਂ ਵਿਚੋਂ ਬੱਚਣ ਨੂੰ ਲੜ ਬੰਨਣ ਨੂੰ ਕੁੱਝ ਨਹੀਂ ਹੈ।

Comments

Popular Posts