ਭਾਗ 51 ਬਦਲਦੇ ਰਿਸ਼ਤੇ


ਹਰ ਬੰਦੇ ਨੂੰ ਸੱਚੇ ਇਮਾਨਦਾਰ, ਦਿਆਲੂ, ਦਾਨੀ ਸੇਵਾਦਾਰ ਬੱਣਨ ਦੀ ਲੋੜ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com




ਭਾਰਤ ਵਾਂਗ ਹੋਰ ਦੇਸ਼ਾਂ ਵਿੱਚ ਵੀ ਹਸਪਤਾਲ, ਮੈਡੀਕਲ ਕਲੀਨਿਕ ਬਹੁਤ ਹਨ। ਦੁਵਾਈਆਂ ਤੇ ਇਲਾਜ਼਼ ਕਰਨ ਨੂੰ ਡਾਕਟਰ ਵੀ ਬਹੁਤ ਵਧੀਆ ਹਨ। ਕਿਸੇ ਦੇ ਚੀਰਾ ਆ ਜਾਵੇ। ਆਂਮ ਬੰਦੇ ਤੋਂ ਖੂਨ ਦੇਖਿਆ ਨਹੀਂ ਜਾਂਦਾ। ਕਈ ਬੰਦੇ ਮਲਮ ਪੱਟੀ ਕਰਨ ਦੀ ਥਾਂ ਜਖ਼ਮੀ ਕੋਲੋ ਅੱਖਾਂ ਮੀਚ ਕੇ, ਖਿਸਕ ਜਾਂਦੇ ਹਨ। ਡਾਕਟਰ ਵੱਡੇ-ਵੱਡੇ ਫੱਟ ਜੋੜ ਦਿੰਦੇ ਹਨ। ਸਰੀਰ ਵਿੱਚ ਨਵੇਂ ਅੰਗ ਪਾ ਦਿੰਦੇ ਹਨ। ਡਾਕਟਰ ਮਰੀਜ਼ ਵਿੱਚ ਜਾਨ ਪਾ ਦਿੰਦੇ ਹਨ। ਕਈ ਡਾਕਟਰ ਬਗੈਰ ਦੁਵਾਈ ਤੋਂ ਗੱਲਾਂ ਨਾਲ ਹੀ ਮਰੀਜ਼ ਨੂੰ ਤੰਦਰੁਸਤ ਕਰ ਦਿੰਦੇ ਹਨ। ਕੁੱਝ ਡਾਕਟਰ ਐਸੇ ਵੀ ਹਨ। ਬੰਦੇ ਦੇ ਪੁਰਜੇ ਕੱਢ ਕੇ, ਚੰਗੇ ਭਲੇ ਬੰਦੇ ਨੂੰ ਮਾਰ ਦਿੰਦੇ ਹਨ। ਸੀਤੇ ਹੋਏ ਜਖ਼ਮ ਆਂਮ ਜੰਨਤਾਂ ਨਹੀਂ ਖੋਲਦੀ। ਡਾਕਟਰ ਤੋਂ ਬਗੈਰ, ਕਿਸੇ ਨੂੰ ਇਲਮ ਵੀ ਨਹੀਂ ਹੈ। ਕਿਹੜਾ ਅੰਗ ਕਿਥੇ ਹੋਣਾਂ ਚਾਹੀਦਾ ਹੈ? ਕਈ ਹਸਪਤਾਲਾਂ ਦੇ ਦੁਆਲੇ ਅਣ ਜੰਮੇ ਬੱਚਿਆਂ, ਔਰਤਾਂ ਦੀਆਂ ਲਾਸ਼ਾਂ ਦਾ ਮੁਸ਼ਕ ਮਾਰਦਾ ਹੈ। ਸਰਕਾਰ ਤੇ ਲੋਕ ਭਲਾਈ ਦੇ ਸੇਵਕਾਂ ਦੀਆਂ ਅੱਖਾਂ ਮੀਚੀਆਂ ਹੋਈਆਂ ਹਨ। ਸਬ ਕੁੱਝ ਦਿਸਦੇ ਹੋਏ ਵੀ ਅੰਨੇ ਹੋਏ ਹਨ। ਕਿੰਨੇ ਕੁ ਮਰੀਜ਼ ਹਸਪਤਾਲਾਂ ਵਿਚੋਂ ਜਿਉਂਦੇ ਮੁੜਦੇ ਹਨ? ਡਾਕਟਰਾਂ ਦੀ ਫੀਸ ਖਰੀ ਹੋ ਜਾਂਦੀ ਹੈ। ਬੰਦਾ ਮਰੇ ਚਾਹੇ ਜੀਉਵੇ।

ਇਲਾਜ ਦੇ ਨਾਲ ਮਰੀਜ਼ ਨੂੰ ਖੁਰਾਕ ਵੀ ਚਾਹੀਦੀ ਹੈ। ਤਾਜਾ ਭੋਜਨ ਖਾਂਣ ਨਾਲ ਸਰੀਰ ਤੱਕੜਾ ਰਹਿੰਦਾ ਹੈ। ਇੰਡੀਆਂ ਦੇ ਹਸਪਤਾਲਾਂ ਵਾਂਗ ਮਰੀਜ਼ ਨੂੰ ਖੁਰਾਕ ਨਹੀਂ ਮਿਲੇਗੀ। ਸਰੀਰ ਨੂੰ ਜਰੂਰੀ ਤੱਤ ਨਹੀਂ ਮਿਲਣਗੇ[ ਮਰੀਜ਼ ਨੇ ਤੰਦਰੁਸਤ ਨਹੀਂ ਹੋ ਸਕਣਾਂ। ਇੰਡੀਆਂ ਵਿੱਚ ਮਰੀਜ਼ ਦੀ ਦੇਖ਼ਭਾਲ ਕਰਨ ਵਾਲਿਆਂ ਦੀ ਸੇਹਿਤ ਵੀ ਖ਼ਰਾਬ ਹੋ ਜਾਂਦੀ ਹੈ। ਉਹ ਵੀ ਆਪਦੇ ਖਾਂਣ ਦਾ ਧਿਆਨ ਨਹੀਂ ਰੱਖਦੇ। ਪੱਕੇ ਵਸਨੀਕਾ ਲਈ ਕਨੇਡਾ ਵਿੱਚ ਡਾਕਟਰੀ ਇਲਾਜ਼਼ ਮੁਫ਼ਤ ਹੈ। ਹਸਪਤਾਲ ਵਿਚ ਮਰੀਜ਼ ਨੂੰ ਭੋਜਨ ਮੁਫ਼ਤ ਦਿੱਤਾ ਜਾਂਦਾ ਹੈ। ਭਾਰਤ ਦੀ ਅਬਾਦੀ ਪਿੰਡਾ ਵਿੱਚ ਵੱਧ ਹੈ। ਲੋਕ ਬਹੁਤੇ ਧੰਨਵਾਨ ਨਹੀਂ ਹਨ। ਪਿੰਡਾ ਵਿੱਚ ਵੱਧ ਤੋਂ ਵੱਧ ਹਸਪਤਾਲ ਖੁੱਲਣੇ ਚਾਹੀਦੇ ਹਨ। ਭਾਰਤ ਵਿੱਚ ਹਸਪਤਾਲ ਜਿਆਦਾ ਸ਼ਹਿਰਾਂ ਵਿੱਚ ਹਨ। ਬਿਮਾਰ ਦਾ ਇਲਾਜ਼ ਕਰਾਉਣ ਲਈ ਘਰ ਤੋਂ ਦੂਰ ਸ਼ਹਿਰ ਵਿੱਚ ਜਾਂਣਾਂ ਪੈਂਦਾ ਹੈ। ਹਰ ਰੋਜ ਘਰ ਤੋਂ ਹਸਪਤਾਲ ਜਾਂਣਾਂ ਬਹੁਤ ਔਖਾ ਹੈ। ਹੋਟਲ ਵਿੱਚੋਂ ਖਾਂਣਾਂ ਮਹਿੰਗਾ ਪੈਂਦਾ ਹੈ। ਪਹਿਲਾਂ ਹੀ ਡਾਕਟਰਾਂ ਦੀਆਂ ਫੀਸਾਂ ਬਹੁਤ ਹਨ।


ਭਾਰਤੀ ਲੋਕ ਧਰਮ ਦੇ ਮਾਮਲੇ ਵਿੱਚ ਬਹੁਤ ਦਾਨੀ ਹਨ। ਹਰ ਗੁਰਦੁਆਰੇ ਸਾਹਿਬ ਵਿੱਚ ਲੰਗਰ ਮੁਫ਼ਤ ਚਲਦਾ ਹੈ। ਜੇ ਹਸਪਤਾਲ ਗੁਰਦੁਆਰੇ ਸਾਹਿਬ ਦੇ ਨੇੜੇ ਹੋਣ। ਹਰ ਗੁਰਦੁਆਰੇ ਸਾਹਿਬ ਦੇ ਨਾਲ ਹਸਪਤਾਲ ਖੋਲੇ ਜਾਂਣ। ਭੋਜਨ ਦੀ ਭੁੱਖ ਕਾਰਨ ਕੋਈ ਨਹੀਂ ਮਰੇਗਾ। ਮਰੀਜ਼ ਤੇ ਉਸ ਦੇ ਦੁਆਲੇ ਰਹਿੱਣ ਵਾਲੇ ਉਥੋਂ ਢਿੱਡ ਭਰ ਸਕਦੇ ਹਨ। ਰਾੜਾ ਸਾਹਿਬ ਗੁਰਦੁਆਰੇ ਸਾਹਿਬ ਦੇ ਨਾਲ ਹਸਪਤਾਲ ਵੀ ਹੈ। ਸਗੋਂ ਬੁੱਢਿਆਂ ਲਈ ਆਂਸ਼ਰਮ, ਬੱਚਿਆਂ ਲਈ ਸਕੂਲ, ਨੌਜਵਾਨਾਂ ਲਈ ਕਾਲਜ ਖੋਲਿਆ ਗਿਆ ਹੈ। ਐਸਾ ਪੁੰਨ ਦਾ ਕੰਮ ਕਰਨ ਲਈ ਹਰ ਬੰਦੇ ਨੂੰ ਸੱਚੇ ਇਮਾਨਦਾਰ, ਦਿਆਲੂ, ਦਾਨੀ, ਸੇਵਾਦਾਰ ਬੱਣਨ ਦੀ ਲੋੜ ਹੈ।

ਕਿਮ ਦੀ ਸੱਸ ਇੰਡੀਆ ਮੋਗੇ ਤੋਂ ਗੋਡਿਆਂ ਦਾ ਅਪ੍ਰੇਸ਼ਨ ਕਰਾ ਕੇ ਆਈ ਸੀ। ਅਪ੍ਰੇਸ਼ਨ ਕਰਨ ਦੇ ਵੀ ਬਹੁਤ ਢੰਗ ਹਨ। ਰੋਗ ਕਿੰਨਾਂ ਕੁ ਹੈ? ਕਿੰਨਾਂ ਪੁਰਾਂਣਾਂ ਹੈ? ਉਸ ਦੇ ਹਿਸਾਬ ਨਾਲ ਅਪ੍ਰੇਸ਼ਨ ਕੀਤੇ ਜਾਂਦੇ ਹਨ। ਕਈ ਡਾਕਟਰ ਅੰਗ ਚੋਰ ਤੇ ਵਿਪਾਰੀ ਹਨ। ਸੀਬੋ ਦਾ ਲੱਕ ਦਾ ਜੋੜ ਖਿਸਕ ਗਿਆ ਸੀ। ਉਸ ਤੋਂ ਭਾਵੇਂ ਤੁਰਿਆ ਨਹੀਂ ਜਾਂਦਾ ਸੀ। ਉਸ ਨੇ ਇੰਡੀਆਂ ਜਾ ਕੇ ਇਲਾਜ ਕਰਾਂਉਣ ਦੀ ਜਿਦ ਫੜੀ ਹੋਈ ਸੀ। ਕਨੇਡਾ ਵਿੱਚ ਵੀਲਚੇਅਰ ਵਾਲੇ ਲਈ ਬਹੁਤ ਸਹੂਲਤਾਂ ਹਨ। ਪੈਦਲ ਤੁਰਨ ਵਾਲੇ ਜਿਆਦਾਤਰ ਐਸੇ ਲੋਕਾਂ ਦੀ ਮਦੱਦ ਕਰਦੇ ਹਨ। ਗੌਰਮਿੰਟ ਵਲੋਂ ਵੀ ਦੁਵਾਈਆਂ ਤੇ ਰਹਿੱਣ ਲਈ ਮੁਫ਼ਤ ਥਾਂ ਦਿੱਤੀ ਜਾਂਦੀ ਹੈ। ਅੰਗਹੀਣ ਲੋਕਾਂ ਲਈ ਐਸੀਆਂ ਕਾਂਰਾਂ, ਮੋਟਰਾਂ ਬੱਣਾਂਈਆਂ ਜਾਂਦੀਆਂ ਹਨ। ਜੋ ਅਸਾਨੀ ਨਾਲ ਚਲਾ ਸਕਣ। ਇੰਡੀਆਂ ਵਿੱਚ ਲੋਕ ਬੰਦੇ ਨੂੰ ਪੈਰਾਂ ਉਤੇ ਖੜੇ ਨੂੰ ਸਿੱਟ ਦਿੰਦੇ ਹਨ। ਸੀਬੋ ਕਨੇਡਾ ਨੂੰ ਛੱਡ ਕੇ, ਇੰਡੀਆਂ ਮੋਗੇ ਇਲਾਜ ਕਰਾਂਉਣ ਚੱਲੀ ਸੀ। ਬੈਂਕ ਵਿਚੋਂ ਸਾਰੇ ਡਾਲਰ ਵੀ ਲੈ ਗਈ। ਇੰਡੀਆਂ ਜਾਂਣ ਸਾਰ ਵੀਲਚੇਅਰ ਛੁੱਟ ਗਈ ਸੀ। ਵਿਹੜਾ ਵੀ ਪਧਰਾ ਨਹੀਂ ਸੀ। ਜਦੋਂ ਵੀ ਉਸ ਨੇ ਇੱਕ ਥਾਂ ਤੋਂ ਦੂਜੀ ਥਾਂ ਜਾਂਣਾਂ ਹੁੰਦਾ ਸੀ। ਦੋ ਜਾਂਣੇ ਚੱਕ ਕੇ ਇਧਰ-ਉਧਰ ਕਰਦੇ ਸਨ। ਸੀਬੋ ਦੀ ਜੁਬਾਨ ਬਿਲਕੁਲ ਚੁੱਪ ਨਹੀਂ ਹੁੰਦੀ ਸੀ। ਸਬ ਨੂੰ ਗਾਲ਼ਾਂ ਕੱਢਦੀ ਸੀ। ਮੁਰਦਾ ਬੋਲੂ, ਖੱਫ਼ਣ ਪਾੜੂ। ਜਦੋਂ ਮੌਤ ਨੇੜੇ ਦਿਸਦੀ ਹੈ। ਬੰਦਾ ਦਾ ਇਹੀ ਹਾਲ ਹੁੰਦਾ ਹੈ।

ਕੁੱਝ ਹੀ ਦਿਨਾਂ ਵਿੱਚ ਸੀਬੋ ਤੋਂ ਰਿਸ਼ਤੇਦਾਰ ਅੱਕ ਗਏ ਸਨ। ਉਸ ਨੂੰ ਹਸਪਤਾਲ ਵਿੱਚ ਮੋਗੇ ਦਾਖ਼ਲ ਕਰ ਦਿੱਤੀ। ਮੋਗੇ ਵਾਲੇ ਡਾਕਟਰਾਂ ਨੇ, ਪੂਰੀ ਫੀਸ ਲੈ ਲਈ। ਸੀਬੋ ਨੂੰ ਜਿਆਦਾ ਬਿਮਾਰ ਦੇਖ਼ਕੇ. ਲੁਧਿਆਣੇ ਦੇ ਹੋਸਪੀਟਲ ਵਿੱਚ ਭੇਜ ਦਿੱਤਾ। ਉਥੇ ਲੱਕ ਦੀਆਂ ਹੱਡੀਆਂ ਸਿਧੀਆਂ ਕਰਨ ਦਾ ਅਪ੍ਰੇਸ਼ਨ ਕਰਨ ਦੀ ਕੋਸ਼ਸ਼ ਕੀਤੀ ਗਈ। ਰੱਬ ਜਾਂਣਦਾ ਹੈ। ਉਸ ਦੇ ਕਿਹੜੇ ਅੰਗ ਕੱਢੇ. ਬਦਲੇ ਗਏ? ਕੀ ਰੀਸਰਚ ਕੀਤੀ ਗਈ? ਸੀਬੋ ਦੇ ਸਰੀਰ ਵਿੱਚ ਜ਼ਹਿਰ ਫੈਲ ਗਈ। ਤੀਜੇ ਦਿਨ ਉਸ ਦੀ ਲਾਸ਼ ਦੇ ਦਿੱਤੀ ਗਈ। ਲਾਸ਼ ਜਿਆਦਾ ਚਿਰ ਰੱਖਣ ਵਾਲੀ ਨਹੀਂ ਸੀ। ਗੈਰੀ ਦੇ ਕਨੇਡਾ ਆਉਣ ਤੋਂ ਪਹਿਲਾਂ ਹੀ ਦਾਗ਼ ਲਗਾ ਦਿੱਤਾ ਸੀ। ਕਨੇਡਾ ਦਾ ਸਟੀਜ਼ਨ ਹੋਣ ਕਰਕੇ, ਇੰਡੀਆਂ ਦਾ ਵਿਜ਼ਾ ਲੈਣ ਨੂੰ ਕਾਫ਼ੀ ਦਿਨ ਲੱਗ ਗਏ ਸਨ। ਸੀਬੋ ਦੇ ਭੋਗ ਦੀ ਅਰਦਾਸ ਵਿੱਚ ਤੇ ਦਾਨ ਪੁੰਨ ਕਰਨ ਵੇਲੇ ਨੂੰ ਗੈਰੀ ਪਹੁੰਚ ਗਿਆ ਸੀ। ਜਿਉਂਦੀ ਮਾਂ ਨੂੰ ਗੈਰੀ ਨੇ ਘਰੋਂ ਕੱਢ ਦਿੱਤਾ ਸੀ। ਸੁੱਖੀ ਹੀ ਸੀਬੋ ਨੂੰ ਸਨੀਅਰ ਸੈਟਰ ਵਿਚੋਂ ਘਰ ਲੈ ਆਈ ਸੀ।

ਮਰਨ ਪਿਛੋਂ ਸਰੀਰ ਨਾਲ ਕੀ ਬੀਤਦੀ ਹੈ? ਕਿਸੇ ਜੀਵ ਨੂੰ ਪਤਾ ਨਹੀਂ ਲੱਗਦਾ। ਮ੍ਰਿਤਿਕ ਸਰੀਰ ਨੂੰ ਅੱਗ ਵਿੱਚ ਜਾਲੋ, ਮਿੱਟੀ ਵਿੱਚ ਦੁਬਾਉ, ਪਾਣੀ ਵਿੱਚ ਡੋਬੋ, ਚਾਹੇ ਚੀਰ ਫਾੜ ਕਰਕੇ ਰੀਸਰਚ ਕਰੋ। ਜਾਲ ਕੇ ਸੁਆਹ ਬਣਾਂਉਣ ਨਾਲੋਂ, ਪਾਣੀ ਜਾਂ ਮਿੱਟੀ ਵਿਚ ਕਿਸੇ ਜੀਵ ਦਾ ਢਿੱਡ ਭਰੇ ਵੱਡਾ ਪੁੰਨ ਹੈ। ਮਰੇ ਸਰੀਰ ਦੇ ਅੰਗ ਦਾਨ ਕਰਨੇ, ਮਰਿਆ ਸਰੀਰ ਰੀਸਰਚ ਕਰਨ ਨੂੰ ਦੇਕੇ, ਹੋਰ ਬਿਮਾਰੀਆਂ ਦਾ ਇਲਾਜ਼ ਲੱਭਣ ਦਾ ਬਹੁਤ ਵੱਡਾ ਪੁੰਨ ਹੈ। ਜਿਉਂਦੇ ਬੰਦੇ ਨਾਲ ਚੰਗੀ ਬੋਲ-ਚਾਲ ਰੱਖਣਾਂ। ਹੋਰ ਵੀ ਬਹੁਤ ਇੱਜ਼ਤ ਤੇ ਮਾਂਣ ਦੀ ਗੱਲ ਹੈ।

Comments

Popular Posts