ਇੱਕਾਗਰਤਾ ਨਾਲ ਲਗਾਤਾਰ, ਮੇਹਨਤ ਕਰਕੇ, ਕੰਮ ਕਰੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਕੋਈ ਵੀ ਕੰਮ ਨਾ ਮੁਨਕੰਮ ਨਹੀਂ ਹੈ। ਮੁਸ਼ਕਲ ਜਰੂਰ ਹੋ ਸਕਦਾ ਹੈ। ਔਖੇ ਤੋਂ ਔਖਾ ਕੰਮ ਹੋ ਸਕਦਾ ਹੈ। ਸੰਘਰਸ਼ ਕਰਨਾਂ ਪਵੇਗਾ। ਮਨ ਲਾ ਕੇ ਕੰਮ ਕਰੀਏ। ਇਕਾਗਰਤਾ ਨਾਲ ਕੰਮ ਕਰੀਏ। ਕੰਮ ਨੂੰ ਸਿੱਖਣ ਦੀ ਦਿਲਚਸਪੀ ਚਾਹੀਦੀ ਹੈ। ਕੰਮ ਨੂੰ ਨਬੇੜਨ ਦੀ ਹਿੰਮਤ ਚਾਹੀਦੀ ਹੈ। ਇਹ ਵੀ ਜਰੂਰੀ ਨਹੀਂ ਹੈ। ਹਰ ਮੇਹਨਤ ਨਾਲ ਕੀਤੇ ਕੰਮ ਦਾ ਮੁੱਲ ਪਵੇਗਾ। ਸਫ਼ਲਤਾ ਮਿਲੇਗੀ। ਕਈ ਲੋਕ ਕਿਸੇ ਕੰਮ ਉਤੇ ਪੱਲਿਉ ਪੂੰਜੀ ਸਮਾਂ, ਆਪਦੀ ਜਿੰਦਗੀ, ਲਗਾ ਦਿੰਦੇ ਹਨ। ਕੋਈ ਖੱਟੀ ਤਾਂ ਕੀ ਹੋਣੀ ਹੈ? ਕੋਈ ਮੋਡੇ ਉਤੇ ਹੱਥ ਰੱਖ ਕੇ, ਸ਼ਾਬਾਸ਼ੇ ਵੀ ਨਹੀਂ ਦਿੰਦਾ। ਹਰ ਚੰਗੇ ਕੰਮ ਕਰਨ ਵਾਲੇ ਨੂੰ ਸ਼ਾਬਾਸ਼ੇ ਨਹੀਂ ਮਿਲਦੀ। ਬਹੁਤੀ ਬਾਰ ਦੂਜੇ ਹੀ ਵਾਹੁ-ਵਾਹੁ ਖੱਟ ਜਾਂਦੇ ਹਨ। ਕਦੇ ਵੀ ਦੁਨੀਆਂ ਸਹਮਣੇ ਚੰਗੇ ਬੱਣਨ ਦੀ ਕੋਸ਼ਸ਼ ਨਾਂ ਹੀ ਕੀਤੀ ਜਾਵੇ। ਦੁਨੀਆਂ ਨੂੰ ਖੁਸ਼ ਨਹੀਂ ਕਰ ਸਕਦੇ। ਆਪਦੇ ਮਨ ਦੇ ਸਕੂਨ ਲਈ ਚੰਗੇ ਕੰਮ ਕੀਤੇ ਜਾਂਣ। ਆਪਦੇ ਮਨ ਨੂੰ ਤੱਸਲੀ ਹੋਣੀ ਜਰੂਰੀ ਹੈ। ਕੋਈ ਕੰਮ ਗੱਲ਼ਤ ਨਹੀਂ ਕਰਨਾਂ ਹੈ। ਚੰਗੇ ਕੰਮ ਕਰੋ। ਜਿੰਨੇ ਵੀ ਚੰਗੇ ਬੱਣ ਜਾਵੋ। ਬਹੁਤੀ ਬਾਰ ਚੰਗੇ ਕੰਮ ਦੀ ਪ੍ਰਸੰਸਾ ਨਹੀਂ ਕੀਤੀ ਜਾਂਦੀ। ਸ਼ੈਤਾਨ ਲੋਕ ਭੰਡੀ ਪ੍ਰਚਾਰ ਕਰਨ ਲੱਗ ਜਾਂਦੇ ਹਨ। ਇਹ ਲਾਲਾ-ਲਾਲਾ ਕਰਨ ਵਾਲੇ ਬਹੁਤੀ ਬਾਰ ਫ਼ੈਇਦਾ ਕਰ ਜਾਂਦੇ ਹਨ। ਜੋ ਨਹੀਂ ਵੀ ਜਾਂਣਦਾ। ਉਨਾਂ ਦੀ ਮੇਹਰਬਾਨੀ ਨਾਲ, ਉਹ ਵੀ ਜਾਨਣ ਲੱਗ ਜਾਂਦਾ ਹੈ। ਹੋਰ ਨਵੇਂ ਦੋਸਤ ਮਿਲ ਜਾਂਦੇ ਹਨ। ਕਈ ਬਾਰ ਘਰ ਵਾਲੇ ਤੇ ਲੋਕ ਕਿਸੇ ਕੰਮ ਨੂੰ ਸ਼ੁਰੂ ਕਰਨ ਵਿੱਚ ਰੋੜਾ ਬੱਣਦੇ ਹਨ। ਜਿਵੇਂ ਮੈਂ ਜਦੋਂ ਲਿਖਣਾਂ ਸ਼ੁਰੂ ਕੀਤਾ। ਲੋਕਾਂ ਨੂੰ ਤਕਲੀਫ਼ ਬਹੁਤ ਹੋਈ। ਇਸ ਵਿੱਚ ਧਰਮੀ ਮਰਦ ਔਰਤਾਂ ਸਨ। ਮੈਂ ਧਰਮੀ ਮਰਦ ਔਰਤਾਂ ਵਿੱਚ, ਬਹੁਤ ਕੁੱਝ ਨਜ਼ਇਜ਼ ਦੇਖ ਲਿਆ ਸੀ। ਉਹ ਲਿਖਤਾਂ ਵਿੱਚ ਅਖਬਾਰਾਂ ਵਿੱਚ ਭੇਜਣ ਲੱਗ ਗਈ। ਲੋਕ ਦੋਂਨੇ ਕਿਸਮ ਦੇ ਹਨ। ਸਾਰੇ ਮਾੜੇ ਵੀ ਨਹੀਂ ਹਨ। ਸਾਰੇ ਚੰਗੇ ਵੀ ਨਹੀਂ ਹਨ। ਚੰਗਿਆਂ ਵਿੱਚ, ਸਾਰੇ ਸੱਚੇ ਦਿਲੋਂ ਪ੍ਰਸੰਸਕ ਤੇ ਮੱਦਦਗਾਰ ਵੀ ਨਹੀਂ ਹਨ। ਜੋ ਬਹੁਤ ਮਾੜੇ ਹੋ ਕੇ, ਘੈਟ ਬੱਣ ਕੇ, ਹੋਰਾਂ ਦੀ ਜਿੰਦਗੀ ਵਿੱਚ ਰੋੜਾ ਬੱਣਨ ਦੀ ਕੋਸ਼ਸ਼ ਕਰਦੇ ਹਨ। ਬਦਨਾਂਮ ਕਰਦੇ ਹਨ। ਉਹੀ ਬਹੁਤੇ ਨਫ਼ਰਤ ਕਰਕੇ ਹੀ, ਬੰਦੇ ਦੀ ਮੈਲ ਉਤਾਰ ਦਿੰਦੇ ਹਨ। ਸਹਮਣੇ ਵਾਲੇ ਨੂੰ ਹਿਰੋ ਬੱਣਾਂ ਦਿੰਦੇ ਹਨ। ਇਸ ਲਈ ਉਹੀ ਕੰਮ ਕਰਨ ਦਾ ਪੰਗਾ ਲੈ ਲਵੋ। ਜਿਸ ਤੋਂ ਘਰ ਵਾਲੇ ਤੇ ਲੋਕ ਹੱਟਾਉਂਦੇ ਹਨ। ਜਦੋਂ ਸਾਰੇ ਮਗਰੋਂ ਤੂਏ-ਤੂਏ ਕਰਨਗੇ। ਤਾਂ ਬੰਦੇ ਵਿੱਚ ਇਸ ਦੇ ਉਲਟ ਤਰੰਗਾਂ ਪੈਦਾ ਹੋਣਗੀਆਂ। ਕੰਮ ਲਗਨ ਨਾਲ ਕਰਨ ਦੀ ਸ਼ਕਤੀ ਆਵੇਗੀ। ਜੀਅ ਲਗਾ ਕੇ ਕੀਤੇ, ਕੰਮ ਵਿੱਚ ਕੋਈ ਕਸਰ ਨਹੀਂ ਰਹਿੰਦੀ।
ਕੰਮ ਵਿੱਚ ਸਫ਼ਾਈ ਵੀ ਚਾਹੀਦੀ ਹੈ। ਘਰ ਜਾਂ ਕਿਤੇ ਵੀ ਕੰਮ ਕਰਦੇ ਸਮੇਂ, ਪਰਿਵਾਰ ਜਾਂ ਮਹਿਮਾਨਾਂ ਅੱਗੇ ਸਾਰਾ ਖਾਣਾਂ ਫੱਟਾਫਟ ਰੱਖਣਾਂ ਪੈਂਦਾ ਹੈ। ਇਹ ਵੀ ਧਿਆਨ ਰੱਖਿਆ ਜਾਂਦਾ ਹੈ। ਕੋਈ ਵੀ ਖਾਣਾਂ ਠੰਡਾ ਨਾਂ ਹੋ ਜਾਵੇ। ਆਪ ਵੀ ਕੋਈ ਬੇਹਾ, ਮਾੜਾ ਤੇ ਠੰਡਾ ਖਾਂਣਾ ਨਹੀਂ ਖਾਂਦਾਂ। ਅਸਲੀ ਦੁਕਾਨਦਾਰ ਸੇਲਜ਼ ਵਾਲਾ ਉਹੀ ਹੈ। ਜੋ ਗਾਹਕ ਦਾ ਮਨ ਖੁਸ਼ ਕਰ ਦਿੰਦਾ ਹੈ। ਕੰਮ ਇਸ ਤਰਾਂ ਨਾਲ ਕੀਤਾ ਜਾਵੇ। ਬਗੈਰ ਨੁਕਸਾਨ ਹੋਏ, ਸਮੇਂ ਸਿਰ ਕੀਤਾ ਜਾਵੇ। ਸਮੇਂ ਸਿਰ ਉਠਣ ਨਾਲ ਬਹੁਤੇ ਕੰਮ ਆਪੇ ਸ਼ੁਰੂ ਹੋ ਜਾਂਦੇ ਹਨ। ਮੈਂ ਆਪਦੀ ਦਾਦੀ ਨੂੰ ਦੇਖਿਆ ਹੈ। ਉਹ ਸਵੇਰੇ ਗੁਰਦੁਆਰੇ ਵਾਲੇ ਬਾਬੇ ਦੇ ਸਪੀਕਰ ਵਿੱਚ 4 ਵਜੇ ਬੋਲਣ ਵੇਲੇ ਉਠ ਜਾਂਦੀ ਸੀ। ਉਹ ਚੂਲੇ ਵਿੱਚ ਅੱਗ ਲੱਗੀ ਵਾਲੀ, ਪਾਥੀ ਜਾਂ ਲੱਕੜੀ ਉਤੇ, ਸੁਵਾਹ ਪਾ ਕੇ, ਅੱਗ ਦੱਬੀ ਹੁੰਦੀ ਸੀ। ਉਹ ਚਾਹ ਚੂਲੇ ਉਤੇ ਰੱਖਦੀ ਸੀ। ਉਥੇ ਪਹਿਲਾਂ ਝਾੜੂ ਮਾਰ ਕੇ, ਕੂੜਾ ਸੁਵਾਹ ਚੱਕ ਕੇ, ਬਾਹਰ ਸਿਟਣ ਜਾਂਦੀ ਹੈ। ਵਾਪਸੀ ਵਿੱਚ ਧਾਰਾਂ ਵੀ ਕੱਢ ਲਿਉਂਦੀ ਸੀ। ਦਾਦਾ ਖੇਤ ਨੂੰ ਚੱਲਿਆ ਜਾਂਦਾ ਸੀ। ਪੂਰਾ ਦਿਨ ਘਰ ਦੇ ਛੋਟੇ-ਛੋਟੇ ਕੰਮ ਕਰਦੀ ਰਹਿੰਦੀ ਸੀ। ਘਰ ਵਿੱਚ ਹਰ ਚੀਜ਼ ਵਿੱਚ ਬਰਕੱਤ ਸੀ। ਦੁੱਧ ਘਿਉ, ਅਨਾਜ਼, ਦਾਲਾਂ ਸਬਜ਼ੀਆਂ ਘਰ ਦੇ ਸਨ। ਜਿੰਨੇ ਵੀ ਮਹਿਮਾਨ ਆ ਜਾਂਦੇ ਸਨ। ਕਦੇ ਕੁੱਝ ਥੁੜਿਆ ਨਹੀਂ ਸੀ। ਘਰ ਵਿੱਚ ਵਿਆਹ ਵਰਗਾ ਮਹੌਲ ਰਹਿੰਦਾ ਸੀ। ਚਾਰੇ ਪੁੱਤਰਾਂ ਵਿਚੋਂ ਕੋਈ ਵੀ ਕੋਲ ਨਹੀਂ ਸੀ। ਕੱਲਕਤੇ ਵੱਲ ਟਰੱਕ ਚਲਾਉਂਦੇ ਸਨ। ਸਹੀ ਕਹਿੰਦੇ ਹਨ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਪਿੰਡ ਵਾਲੇ ਘਰ ਵਿੱਚ, ਜਦੋਂ ਚਾਰੇ ਭਰਾ ਵਾਪਸ ਆਉਂਦੇ ਸਨ। ਪਾਪਾ ਜੀ ਤੇ ਇੱਕ ਚਾਚਾ ਹੀ ਖ਼ਰਚੇ ਬਰਾਬਰ ਦਿੰਦੇ ਸਨ। ਦੋ ਤਾਂ ਇਹੀ ਕਹਿੰਦੇ ਰਹਿੰਦੇ ਸਨ। ਸਾਡੇ ਕੋਲੋ ਤਾਂ ਟਰੱਕਾਂ ਦੇ ਟੈਇਰ ਹੀ ਲੋਟ ਨਹੀਂ ਆਉਂਦੇ। ਸਬ ਕੁੱਝ ਹੁੰਦੇ ਹੋਏ ਮੁਕਰ ਜਾਂਦੇ ਸਨ। ਕਨੇਡਾ ਵਿੱਚ ਵੀ ਜਿਹੜੇ ਪੜ੍ਹਨ ਜਾਂ ਕੰਮ ਕਰਨ ਆਏ ਹੋਏ ਹਨ। ਉਹ ਕਈ ਬਹੁਤ ਮੇਹਨਤ ਕਰ ਰਹੇ ਹਨ। ਬਹੁਤ ਮੁਸ਼ਕਲਾਂ ਦਾ ਸਹਮਣਾਂ ਕਰ ਰਹੇ ਹਨ। ਪੜ੍ਹਾਈ ਦੇ ਨਾਲ ਕੰਮ ਕਰਦੇ ਹਨ। ਨਵੀਂ ਜਿੰਦਗੀ ਸ਼ੁਰੂ ਕਰਨ ਦੀ ਹਰ ਹਾਲਤ ਕੋਸ਼ਸ਼ ਕਰ ਰਹੇ ਹਨ। ਕਾਂਮਜਾਬ ਉਹੀ ਹੁੰਦੇ ਹਨ। ਜੋ ਹੱਡ ਭੰਨਵੀਂ ਮੇਹਨਤ ਕਰਦੇ ਹਨ। ਆਪਦੀ ਨੀਂਦ ਹਰਾਮ ਕਰਦੇ ਹਨ। ਇਕਾਗਰਤਾ ਨਾਲ ਲਗਾਤਾਰ, ਮੇਹਨਤ ਕਰਕੇ, ਸਫ਼ਲਤਾ ਹਾਂਸਲ ਕਰਦੇ ਹਨ।

Comments

Popular Posts