ਭਾਗ 50 ਬਦਲਦੇ ਰਿਸ਼ਤੇ


ਔਰਤਾਂ ਤੇਜ਼ ਦਿਮਾਗ, ਫੁਰਤੀਲੀਆਂ'. ਸ਼ਹਿਣਸੀਲਤਾਂ ਵਾਲੀਆਂ ਤੇ ਸੁਚਿਆਰੀਆਂ ਹੁੰਦੀਆਂ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਉਹੀ ਲੋਕ ਕਾਂਮਜਾਬ ਹੁੰਦੇ ਹਨ। ਜੋ ਕੰਮ ਕਰਨ ਲਈ ਸਮਾਂ ਨਹੀਂ ਦੇਖਦੇ। ਕੰਮ ਦੇਖ਼ਦੇ ਹੀ ਕੰਮ ਸ਼ੁਰੂ ਕਰ ਦਿੰਦੇ ਹਨ। ਕੰਮ ਨੂੰ ਨਪੇਰੇ ਚਾੜਨ ਲਈ ਪੂਰੀ ਵਾਹ ਲਾ ਦਿੰਦੇ ਹਨ। ਕਿਸੇ ਵੀ ਕੰਮ ਨੂੰ ਮਾੜਾਂ ਜਾਂ ਮੁਸ਼ਕਲ ਨਹੀਂ ਸਮਝਦੇ। ਕੰਮ ਕਰਨ ਦੀ ਰੂਚੀ ਹੋਣੀ ਚਾਹੀਦੀ ਹੈ। ਰਾਤ ਜਾਂ ਦਿਨ ਕੋਈ ਵੀ ਮਾੜਾ ਨਹੀਂ ਹੈ। ਕੰਮ ਕਰਨ ਵਾਲਾਂ ਬੰਦਾ ਰਾਤ ਦੇ ਸਮੇਂ ਵੀ ਕੰਮ ਕਰਨੋਂ ਨਹੀਂ ਰੁੱਕਦਾ। ਕੰਮ ਸਿੱਖਣ ਵਿੱਚ ਰਿਸਕ ਲੈ ਲੈਣਾਂ ਚਾਹੀਦਾ ਹੈ। ਹਰ ਕੰਮ ਨੂੰ ਸਿੱਖਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ। ਕਿਮਤੀ ਚੀਜ਼ ਸੌਖਿਆਂ ਹੱਥ ਨਹੀਂ ਲੱਗਦੀ। ਸੁੱਖੀ ਦੀ ਡਿਸ਼ਵਾਸ਼ਰ ਮਸ਼ੀਨ ਖਰਾਬ ਹੋ ਗਈ ਸੀ। ਐਂਤਵਾਰ ਦਾ ਦਿਨ ਸੀ। ਉਸ ਨੇ ਕਈ ਮਸ਼ੀਨ ਠੀਕ ਕਰਨ ਵਾਲਿਆਂ ਨੂੰ ਫੋਨ ਕੀਤਾ। ਛੁੱਟੀ ਹੋਣ ਕਰਕੇ, ਕਿਸੇ ਨੇ ਫੋਨ ਨਹੀਂ ਚੱਕਿਆ। ਸੁੱਖੀ ਨੇ ਜੂਟਿਊਬ ਉਤੇ ਇੰਗਲਿਸ਼ ਵਿੱਚ ਲਿਖ ਦਿੱਤਾ। ਡਿਸ਼ਵਾਸ਼ਰ ਮਸ਼ੀਨ ਨੌਟ ਟਰਨਇੰਗ ਓਨ। ਕਈਆਂ ਮੂਵੀਆਂ ਲੱਭ ਗਈਆਂ। ਮੂਵੀਆਂ ਵਿੱਚ ਇਹੀ ਦੱਸਿਆ ਗਿਆ ਸੀ। ਮੌਲਟੀ ਮੀਟਰ ਨਾਲ ਚੈਕ ਕਰਨਾਂ ਹੈ। ਬਿੱਜਲੀ ਦਾ ਕਰੰਟ ਬਿੱਜਲੀ ਚੈਕ ਕਰਨ ਵਾਲੇ ਦੇ ਟੈਸਟਰ ਨਾਲ ਚੈਕ ਕੀਤਾ ਜਾਵੇ। ਮਸ਼ੀਨ ਨੂੰ ਜਾਂਦੀਆਂ ਬਿੱਜਲੀ ਦੀਆਂ ਤਾਰਾਂ ਵਿੱਚ ਜੇ ਬੀਪ ਹੁੰਦੀ ਹੈ। ਕਰੰਟ ਠੀਕ ਮਸ਼ੀਨ ਨੂੰ ਜਾਂਦਾ ਹੈ। ਮੇਨ ਸਵਿੱਚ ਔਫ਼ ਕਰਨੀ ਹੈ। ਮਸ਼ੀਨ ਦਾ ਫਿਊਜ਼ ਚੈਕ ਕਰਨਾਂ ਹੈ। ਕੰਟਨਿਊਟੀ ਨਹੀਂ ਹੈ, ਤਾਂ ਫਿਊਜ਼ ਖ਼ਰਾਬ ਹੈ। ਸੁੱਖੀ ਨੇ ਦੋਂਨੇ ਹੂਕਾਂ ਨੂੰ ਖਿੱਚ ਕੇ ਫਿਊਜ਼ ਮਸ਼ੀਨ ਵਿਚੋਂ ਕੱਢ ਲਿਆ। ਸਟੋਰ ਵਿੱਚ ਪੁਰਾਣਾਂ ਮਸ਼ੀਨ ਦਾ ਫਿਊਜ਼ ਲੈ ਗਈ। 25 ਡਾਲਰ ਦਾ ਨਵਾਂ ਫਿਊਜ਼ ਖ੍ਰੀਦ ਕੇ ਪਾ ਦਿੱਤਾ ਸੀ। ਸੁੱਖੀ ਨੇ, ਮੇਨ ਸਵਿੱਚ ਔਨ ਕੀਤੀ। ਡਿਸ਼ਵਾਸ਼ਰ ਮਸ਼ੀਨ ਝੱਟ ਔਨ ਹੋ ਗਈ। ਸੁੱਖੀ ਦਾ ਮਨ ਬਾਗੋਬਾਗ ਹੋ ਗਿਆ। ਸੁੱਖੀ ਨੂੰ ਜਦੋਂ ਵੀ ਘਰ ਦੀ ਕੋਈ ਵੀ ਚੀਜ਼ ਖਰਾਬ ਦਿੱਸਦੀ ਸੀ। ਉਹ ਝੱਟ ਜੂਟਿਊਬ ਉਤੇ ਇੰਗਲਿਸ਼ ਵਿੱਚ ਲਿਖ ਦਿੰਦੀ ਸੀ। ਮੂਵੀਆਂ ਦੇਖ਼-ਦੇਖ਼ ਕੇ ਉਹ ਬਿੱਜਲੀ ਦਾ ਕੰਮ ਵੀ ਸਿੱਖ ਗਈ ਸੀ। ਲਈਟਾਂ, ਸਵਿੰਚਾਂ ਆਪੇ ਨਵੀਆਂ ਬਦਲ ਲੈੰਦੀ ਸੀ। ਸਟੋਵ, ਬਾਰੀਆਂ, ਦਰਵਾਜਿਆਂ ਦੀ ਸਾਰੀ ਰੀਪੇਅਰ ਸਿੱਖ ਗਈ ਸੀ। ਆਏ ਦਿਨ ਸੁੱਖੀ ਦੇ ਹੱਥਾਂ ਵਿੱਚ ਜਾਦੂ ਆਈ ਜਾਂਦਾ ਸੀ। ਉਸ ਨੂੰ ਹਰ ਕੰਮ ਹੱਥੀ ਕਰਕੇ ਕਾਂਮਜਾਬੀ ਦੇ ਜੋਸ਼ ਦਾ ਨਸ਼ਾ ਹੁੰਦਾ ਸੀ।

ਸਿਆਣੀ ਔਰਤ ਹਰ ਚੀਜ਼ ਨੂੰ ਬਾਰ-ਬਾਰ, ਅਲੱਗ-ਅਲੱਗ ਤਰੀਕਿਆਂ ਨਾਲ ਵਰਤੀ ਜਾਂਦੀ ਹੈ। ਛੇਤੀ ਕੀਤੇ ਕਿਸੇ ਚੀਜ਼ ਨੂੰ ਜਾਇਆ ਨਹੀਂ ਜਾਂਣ ਦਿੰਦੀ। ਪੈਸੇ-ਪੈਸੇ ਨਾਲ ਰੂਪੀਆਂ ਬੱਣਦਾ ਹੈ। ਧਾਗਾ-ਧਾਂਗਾ ਜੋੜ ਕੇ ਕੱਪੜਾ ਬੱਣਦਾ ਹੈ। ਇੱਕ-ਇੱਕ ਦਾਂਣਾਂ-ਦਾਂਣਾਂ ਬੀਜ ਕੇ, ਫਸਲ ਤਿਆਰ ਹੋ ਕੇ, ਆਟਾ ਪੀਸ ਕੇ ਖਾਂਣਾਂ ਤਿਆਰ ਹੁੰਦਾ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਬੱਚਤ ਵੱਧ ਕਰਦੀਆਂ ਹਨ। ਔਰਤਾਂ ਤੇਜ਼ ਦਿਮਾਗ, ਫੁਰਤੀਲੀਆਂ'. ਸ਼ਹਿਣਸੀਲਤਾਂ ਵਾਲੀਆਂ ਤੇ ਸੁਚਿਆਰੀਆਂ ਹੁੰਦੀਆਂ ਹਨ। ਬੱਚਤ ਕੀਤੀ ਹੋਈ ਹੋਵੇ। ਮਾੜਾ ਸਮਾਂ ਸੌਖਿਆਂ ਕੱਟ ਜਾਂਦਾ ਹੈ। ਪੁਰਾਣੇ ਕੱਪੜਿਆਂ, ਪਾਟੀਆਂ ਚਾਦਰਾਂ, ਤੌਲੀਏ ਦੇ ਪੋਚੇ ਬੱਣਾਂ ਲੈਂਦੀਆਂ ਹਨ। ਸੁੱਖੀ ਨੇ ਵੱਡੀਆਂ ਵਿੰਡੋਜ਼ ਦੇ ਕਾਰਟਨ ਕੱਟ ਕੇ, ਛੋਟੀਆਂ ਦੇ ਉਤੇ ਪਰਦੇ ਲਾ ਦਿੱਤੇ ਸਨ। ਉਪਰ ਦੀ ਝਾਲਰ ਦਾਰ ਪਰਦੇ ਲਾ ਦਿੱਤੇ ਸਨ। ਕਈ ਲੋਕ ਐਸੇ ਵੀ ਹੁੰਦੇ ਹਨ। ਅੱਧਾ ਖਾਂਦੇ ਹਨ। ਅੱਧਾ ਸਿੱਟ ਦਿੰਦੇ ਹਨ। ਇਸੇ ਲਈ ਕਿਸੇ ਭੁੱਖੇ ਦੇ ਢਿੱਡ ਵਿੱਚ ਖਾਂਣਾਂ ਪਾਉਣ ਨਾਲੋਂ ਸਿੱਟਣ ਵਿੱਚ ਸ਼ਾਨ ਸਮਝਦੇ ਹਨ। ਕਿਸੇ ਖਾਂਣ, ਪਹਿਨਣ ਵਾਲੀ ਚੀਜ਼ ਨੂੰ ਸਿੱਟਣ ਨਾਲੋਂ ਸੰਜਮ ਨਾਲ ਵਰਤਿਆਂ ਜਾਵੇ। ਕਿਸੇ ਲੋੜ ਬੰਦ ਨੂੰ ਦਿੱਤੀ ਜਾਵੇ। ਬੜੇ ਫ਼ਕਰ ਦੀ ਗੱਲ ਹੈ। ਚੀਜ਼ਾਂ ਨੂੰ ਖੇਹ-ਖ਼ਰਾਬ ਕਰਦੇ ਹਨ। ਆਪਣੇ ਆਪ ਨੂੰ ਅਮੀਰ ਕਹਿੰਦੇ ਹਨ। ਐਸੇ ਅਮੀਰਾਂ ਦੀ ਨੀਅਰ ਨਹੀਂ ਭਰਦੀ। ਜਿਸ ਬੰਦੇ ਨੂੰ ਆਪਦੀ ਭੁੱਖ ਤੇ ਜਰੂਰਤ ਦਾ ਅੰਨਦਾਜ਼ਾਂ ਨਹੀਂ ਹੈ। ਹੋਰ ਕਿਸੇ ਕੰਮ ਵਿੱਚ ਕੀ ਹੂਨਰ ਹੋਵੇਗਾ?

Comments

Popular Posts