ਭਾਗ 48 ਬਦਲਦੇ ਰਿਸ਼ਤੇ

ਦੋ ਹੱਥਾਂ-ਪੈਰਾਂ ਵਿੱਚ ਬਹੁਤ ਬਰਕੱਤ, ਸ਼ਕਤੀ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਉਹੀ ਲੋਕ ਸੱਚੇ ਦੋਸਤ ਹੁੰਦੇ ਹਨ। ਜੋ ਔਗੁਣ ਦੱਸਦੇ ਹਨ। ਐਸੇ ਲੋਕ ਸੁਨਿਆਰ ਦੀ ਤਰਾਂ ਸਹੱਮਣੇ ਵਾਲੇ ਦੀ ਸਾਰੀ ਖੋਟ ਅਲੱਗ ਕੱਢ ਦਿੰਦੇ ਹਨ। ਇਹ ਲੋਕ ਨਫ਼ਰਤ, ਗੁੱਸੇ ਨਾਲ ਆਪਦੇ ਮਨ ਦੀ ਅੱਗ ਬਾਹਰ ਕੱਢਦੇ ਹਨ। ਜੋ ਦੁਵਾਈ ਵੱਧ ਕੋੜੀ ਅਫ਼ੀਮ ਹੁੰਦੀ ਹੈ। ਨਸ਼ਾਂ ਵੱਧ ਦਿੰਦੀ ਹੈ। ਦੁੱਖਾਂ ਦਰਦਾਂ ਨੂੰ ਅਰਾਮ ਕਰਦੀ ਹੈ। ਕਈ ਐਸੇ ਲੋਕਾਂ ਦਾ ਗੁੱਸਾ ਕਰਕੇ, ਹੋਰ ਆਪਦੇ ਮਨ ਨੂੰ ਸਾੜਦੇ ਕੁੜਦੇ ਰਹਿੰਦੇ ਹਨ। ਸਮਝਦਾਰ ਲੋਕ ਨਗੋਚੀਆਂ ਤੋਂ ਅਕਲ ਸਿੱਖ ਕੇ, ਆਪਦੇ ਤੇ ਆਲੇ ਦੁਆਲੇ ਦੇ ਨੁਕਸ ਸਹੀਂ ਕਰਦੇ ਰਹਿੰਦੇ ਹਨ। ਨੁਕਤਾਚੀਨੀ ਕਰਨ ਵਾਲੇ ਬੰਦੇ, ਆਲੇ ਦੁਆਲੇ ਹੋਣੇ ਜਰੂਰੀ ਹਨ। ਤਾਂ ਕੇ ਗੱਲਤੀਆਂ ਦਾ ਅਹਿਸਾਸ ਹੁੰਦਾ ਰਹੇ। ਆਪਣੇ-ਆਪ ਨੂੰ ਆਪਦੇ ਤੇ ਆਪਦੀਆਂ ਚੀਜ਼ਾਂ ਵਿੱਚ ਨੁਕਸ ਨਹੀਂ ਦਿਸਦੇ।

ਸੁੱਖੀ ਦਾ ਘਰ ਵਿਆਹ ਵਾਲਾ ਹੋਣ ਕਰਕੇ, ਲੋਕਾਂ ਦਾ ਆਉਣਾਂ-ਜਾਂਣਾਂ ਸ਼ੁਰੂ ਹੋ ਗਿਆ ਸੀ। ਕਈ ਸੁੱਖੀ ਨੂੰ ਮਜ਼ਾਕ ਵਿੱਚ ਕੁੱਝ ਨਾਂ ਕੁੱਝ ਕਹਿ ਜਾਂਦੇ ਸਨ, " ਪਰਦਿਆਂ ਦਾ ਰੰਗ ਬਹੁਤ ਗਾੜਾ ਹੈ। ਸਟੋਵ, ਫ੍ਰਿਜ ਪੁਰਾਣੇ ਹਨ। " ਉਸ ਪਿਛੋਂ ਸੁੱਖੀ ਦੁਆਰਾ ਸੋਚਦੀ। ਉਸ ਨੂੰ ਵੀ ਲੱਗਦਾ ਸੀ। ਬਹੁਤ ਪੁਰਾਣੇ ਰਿਵਾਜ ਦੇ ਹਨ। ਉਹ ਫਿਰ ਗੈਰੀ ਨੂੰ ਪੁੱਛਦੀ ਸੀ, " ਗੈਰੀ ਆਪਾਂ ਬੱਚਿਆਂ ਦੇ ਵਿਆਹ ਵੀ ਕਰਨੇ ਹਨ। ਵਿੰਡੋ ਕਾਰਟਨ ਬਦਲ ਹੀ ਦਿੰਦੇ ਹਾਂ। ਨਵਾ ਫਰਨੀਚਰ ਤੇ ਕਿਚਨ ਦਾ ਸਮਾਂਨ ਨਵਾਂ ਲੈ ਲੈਂਦੇ ਹਾਂ। " " ਸੁੱਖੀ ਜੇ ਸੋਚ ਹੀ ਲਿਆ ਹੈ। ਮੇਰੇ ਕਹੇ ਤੋਂ ਤੂੰ ਪਰਦੇ ਬਦਲਣੋਂ ਨਹੀਂ ਹੱਟਣਾਂ। ਜੋ ਤੇਰਾ ਮਨ ਕਰਦਾ ਹੈ। ਫੱਟੇ ਚੱਕੀ ਚੱਲ। ਅਜੇ ਘਰ ਨੂੰ ਰੰਗ ਕਰਨਾਂ ਹੋਣਾਂ ਹੈ। " " ਕੱਲ ਮੈੰਡੀ ਆਈ ਸੀ। ਉਹ ਕਹਿ ਗਈ, " ਘਰ ਵਿਆਹ ਵਾਲਾ ਨਹੀਂ ਲੱਗਦਾ। ਪੇਂਟ ਤਾਂ ਕੀਤਾ ਨਹੀਂ ਹੈ। " ਪੇਂਟ ਮੈਂ ਖ੍ਰੀਦ ਲਿਆਂਦਾ ਹੈ। ਵਿਆਹਾਂ ਤੋਂ ਪਹਿਲਾਂ ਮੈਂ ਘਰ ਦੀਆਂ ਵਿੰਡੋਆਂ ਦੇ ਸ਼ੀਸ਼ੇ ਨਵੇਂ ਬਦਲਾਉਣੇ ਹਨ। " " ਘਰ ਹੀ ਨਵਾਂ ਖ੍ਰੀਦ ਦਿੰਦਾ ਹਾਂ। "

ਸੀਬੋ ਤੋਂ ਰਹਿ ਨਹੀਂ ਹੋਇਆ। ਉਸ ਨੇ ਕਿਹਾ, " ਇਹ ਰਕਾਨ ਤਾਂ ਕਹੂਗੀ, ਗੈਰੀ ਨੂੰ ਵੀ ਬਦਲਣਾਂ ਹੈ। " " ਮੰਮੀ ਇਹ ਤਾਂ ਸੁੱਖੀ ਦੀ ਮਰਜ਼ੀ ਹੈ। ਮੈਂ ਤਾਂ ਇਸ ਤੋਂ ਕਿੰਨੀ ਬਾਰ ਖੈਹਿੜਾ ਛੁੱਡਾਉਣ ਦੀ ਕੋਸ਼ਸ਼ ਕੀਤੀ ਹੈ। ਇਹ ਮੇਰਾ ਪਿਛਾ ਨਹੀਂ ਛੱਡਦੀ। " ਸੁੱਖੀ ਨੇ ਲੋਕਾਂ ਦੀਆਂ ਗੱਲਾਂ ਸੁਣ-ਸੁਣ ਕੇ, ਘਰ ਟਿਪ-ਟੌਪ ਕਰ ਲਿਆ ਸੀ। ਘਰ ਵਿੱਚ ਕੋਈ ਕੱਜ ਨਹੀਂ ਛੱਡਿਆ ਸੀ। 13 ਸਾਲ ਪੁਰਾਣਾਂ ਘਰ, ਨਵਾਂ ਨਿਕੋਰ ਹੱਟੜੀ ਵਰਗਾ ਲੱਗਣ ਲੱਗ ਗਿਆ ਸੀ। ਘਰ ਦੇ ਬਾਹਰ ਤੱਕ ਪੱਥਰ ਲਾ ਦਿੱਤੇ ਸਨ। ਲੋਕ ਦੋਂਨੇਂ ਪਾਸੇ ਦੀ ਗੱਲ ਕਰਦੇ ਹਨ। ਇੱਕ ਬਹੁਤ ਨੇੜੇ ਦਾ ਗੈਰੀ ਦਾ ਦੋਸਤ ਸੀ। ਉਸ ਨੇ ਗੈਰੀ ਨੂੰ ਪੁੱਛਿਆ, " ਕੀ ਤੁਸੀਂ ਘਰ ਵੇਚਣਾਂ ਹੈ? ਜੋ ਇੰਨਾ ਸੁਮਾਰੀ ਜਾਂਦੇ ਹੋ। " " ਯਾਰ ਮੇਰੀ ਪਤਨੀ ਨੂੰ ਸ਼ੌਕ ਚੜ੍ਹਿਆ ਹੋਇਆ ਹੈ। ਉਹੀ ਕੁੱਝ ਨਾਂ ਕੁੱਝ ਕਰਦੀ ਰਹਿੰਦੀ ਹੈ। " " ਮੈਂ ਤਾਂ ਸੋਚਦਾ ਸੀ। ਕਿਮ ਨੂੰ ਦਾਜ ਵਿੱਚ ਦੇਣਾਂ ਹੋਣਾਂ ਹੈ। " " ਯਾਰ ਆਪਦੇ ਲਈ ਬੱਣਾਇਆ ਹੈ। ਕੁੜੀ ਨੂੰ ਕਿਉਂ ਦੇਵਾਂਗੇ? ਕੀ ਘਰੋਂ ਬੇਘਰ ਹੋਣਾਂ ਹੈ? ਕਿਮ ਦੇ ਸੌਹੁਰਿਆਂ ਕੋਲ ਸਾਰਾ ਕੁੱਝ ਹੈ। " " ਭਾਬੀ ਨੂੰ ਕਹੀਂ, ਮੇਰੀ ਪਤਨੀ ਨੂੰ ਵੀ ਕੁੱਝ ਸਿੱਖਾ ਦੇਵੇ। ਸਾਡੇ ਘਰ ਦੀ ਵੀ ਸਫ਼ਾਈ ਕਰਨ ਵਿੱਚ ਮਦੱਦ ਕਰ ਦੇਵੇ। " " ਉਹ ਮੇਰੇ ਕਹੇ ਕੁੱਝ ਨਹੀਂ ਕਰਦੀ। ਸਭ ਆਪਦੀ ਮਨ-ਮਰਜ਼ੀ ਨਾਲ ਕਰਦੀ ਹੈ। ਪਤਾ ਨਹੀਂ ਕਦੋਂ ਦੇਵੀ ਦਿਆਲ ਹੋਵੇ। ਕਦੋਂ ਘਰ ਦੇ ਭਾਂਡੇ ਮੂਧੇ ਮਾਰ ਦੇਵੇ। ਫਿਰ ਤਾਂ ਰੋਟੀ ਵੀ ਨਹੀਂ ਮਿਲਦੀ। " " ਉਹੋ ਰਾਮ-ਰਾਮ, ਮੈਂ ਤਾਂ ਸੋਚਦਾ ਸੀ। ਮੇਰੇ ਵਾਲੀ ਹੀ ਐਸੀ ਹੈ। " " ਯਾਰ ਚੁੱਪ ਕਰ ਜਾ, ਜੇ ਸੁੱਖੀ ਨੇ ਸੁਣ ਲਿਆ। ਤੈਨੂੰ ਚਾਹ-ਪਾਣੀ ਵੀ ਨਹੀਂ ਮਿਲਣਾਂ। ਕਿਤੇ ਵਿਆਹ ਵਿੱਚ ਭੰਗ ਨਾਂ ਪਾ ਦੇਵੀ। "

ਸੁੱਖੀ ਅਜੇ ਵੀ ਘਰ ਦੀ ਸਫ਼ਾਈ ਕਰਨ ਵਿੱਚ ਲੱਗੀ ਹੋਈ ਸੀ। ਕੋਈ ਨਾਂ ਕੋਈ ਨੁਕਸ ਉਸ ਨੂੰ ਲੱਭ ਜਾਂਦਾ ਸੀ। ਬਹੁਤ ਸਾਰੀਆਂ ਚੀਜ਼ਾਂ ਟੁੱਟੀਆਂ ਹੋਈਆਂ ਠੀਕ ਕੀਤੀਆਂ। ਬਿੱਜਲੀਆਂ ਦੀਆਂ ਕਈ ਸਵਿੰਚਾਂ ਟੁੱਟੀਆਂ ਹੋਈਆਂ ਸਨ। ਬਲੱਬ ਬਦਲਣ ਵਾਲੇ ਸਨ। ਪੁਰਾਣੀਆਂ ਚੀਜ਼ਾਂ ਸਿੱਟਣ ਵਾਲੀਆਂ ਖੂੰਜਿਆਂ ਵਿੱਚ ਸਿੱਟੀਆਂ ਪਈਆਂ ਸਨ। ਤਿੰਨ ਪੁਰਾਣੇ ਟੀਵੀ ਸਿੱਟਣ ਵਾਲੇ ਸਨ। ਕਈ ਕੱਪੜੇ ਕਦੇ ਪਾਏ ਹੀ ਨਹੀਂ ਸਨ। ਉਹ ਸਿੱਟ ਕੇ, ਤਾਂ ਘਰ ਨੂੰ ਸਾਹ ਆ ਗਿਆ। ਸਾਰੀ ਸਫ਼ਾਈ ਕਰਕੇ, ਸੁੱਖੀ ਦਾ ਆਪਦਾ ਜੀਅ ਘਰ ਲੱਗਣ ਲੱਗ ਗਿਆ ਸੀ। ਉਸ ਨੂੰ ਆਪਣਾਂ-ਆਪ ਤੇ ਘਰ ਚੰਗਾ-ਚੰਗਾ ਲੱਗਣ ਲੱਗ ਗਿਆ ਸੀ। ਉਹ ਬਾਰ-ਬਾਰ ਆਪਦੇ ਦੋਂਨਾਂ ਹੱਥਾਂ ਵੱਲ ਦੇਖ਼ਦੀ ਦੀ। ਮਾਂਣ ਮਹਿਸੂਸ ਕਰਦੀ ਸੀ। ਦੋ ਹੱਥਾਂ-ਪੈਰਾਂ ਵਿੱਚ ਬਹੁਤ ਬਰਕੱਤ. ਸ਼ਕਤੀ ਹੈ। ਦੋ ਹੱਥ-ਪੈਰ ਕੀ ਕੁੱਝ ਕਰ ਸਕਦੇ ਹਨ? ਇੰਨਾਂ ਵਿੱਚ ਬਹੁਤ ਦਮ ਹੈ। ਹਰ ਕੰਮ ਬੰਦਾ ਕਰ ਸਕਦਾ ਹੈ।


 

Comments

Popular Posts