ਭਾਗ 46 ਬਦਲਦੇ ਰਿਸ਼ਤੇ

ਜਿਥੇ ਰਹੀਏ, ਉਹੀ ਆਪਣਾਂ ਘਰ ਤੇ ਪਰਿਵਾਰ ਹੁੰਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਬੌਬ ਤੇ ਕਿਮ ਨੂੰ ਕਾਬੂ ਵਿੱਚ ਕਰਨ ਦਾ ਸੀਬੋ ਦੇ ਮੁਤਾਬਿਕ ਇੱਕੋ ਤਰੀਕਾ ਸੀ। ਬੌਬ ਤੇ ਕਿਮ ਨੂੰ ਦੋਸਤਾਂ ਨਾਲੋਂ ਤੋੜਿਆ ਜਾਵੇ। ਉਹ ਸੀਬੋ ਦੀ ਮਰਜ਼ੀ ਮੁਤਾਬਿਕ ਵਿਆਹ ਕਰਾ ਲੈਣ। ਉਹੀ ਜੀਵਨ ਸਾਥੀ ਕਬੂਲ ਹੋਵੇਗਾ। ਜੋ ਸੀਬੋ ਨੂੰ ਪਸੰਦ ਹੋਵੇ। ਬੌਬ ਤੇ ਕਿਮ ਦੀ ਕੋਈ ਮਰਜ਼ੀ ਨਾ ਹੋਵੇ। ਸੀਬੋ ਨੇ ਆਪਦੀ ਮਰਜ਼ੀ ਕਰਕੇ ਜਿਦ ਹੀ ਪੁਗਾਉਣੀ ਸੀ। ਬੌਬ ਤੇ ਕਿਮ ਨੂੰ ਲਵ-ਮੈਰੀਜ਼ ਨਹੀਂ ਕਰਨ ਦੇਣੀ ਸੀ। ਸੀਬੋ ਦਾ ਪਤੀ ਵੀ ਪਿੰਡ ਦੇ ਨਾਈ ਦੀ ਪਸੰਦ ਦਾ ਸੀ। ਸੀਬੋ ਨੇ ਸੁਹਾਗਰਾਤ ਨੂੰ ਵੀ ਪਤੀ ਦੀ ਸ਼ਕਲ ਨਹੀਂ ਦੇਖ਼ੀ ਸੀ। ਸੀਬੋ, ਬੌਬ ਤੇ ਕਿਮ ਦੇ ਹਾਂਣਦੇ ਦੇ ਸਾਥੀ ਨੂੰ ਜਾਂਣਦੀ ਵੀ ਨਹੀਂ ਸੀ। ਆਲੇ ਦੁਆਲੇ ਦੇ ਲੋਕਾਂ ਨੂੰ ਦੱਸਿਆ ਗਿਆ ਸੀ। ਬੌਬ ਤੇ ਕਿਮ ਨੂੰ ਰਿਸ਼ਤਾ ਕਰਾਵੋ। ਬੱਚਿਆਂ ਦੀ ਪਸੰਦ ਨਾਲੋਂ, ਲੋਕਾਂ ਦੀ ਪਸੰਦ ਚੰਗੀ ਸੀ। ਦੋਨਾਂ ਭੈਣ-ਭਰਾ ਵਿੱਚ ਕੋਈ ਨੁਕਸ ਨਹੀਂ ਸੀ। ਮਾਂ ਮਾਂ ਵਰਗੇ ਗੋਰੇ ਸਨ। ਕੱਦ ਨਖ਼ਸ਼ ਗੈਰੀ ਵਰਗੇ ਸਨ। ਹਰ ਕੋਈ ਰਿਸ਼ਤੇ ਦੀ ਦੱਸ ਪਾ ਰਿਹਾ ਸੀ। ਬੌਬ ਤੇ ਕਿਮ ਹਰ ਇੱਕ ਨੂੰ ਮੋੜੀ ਜਾਂਦੇ ਸਨ। ਬੌਬ ਅਣਜਾਂਣ ਕੁੜੀ ਨੂੰ ਦੇਖ਼ਣ ਤੋਂ ਜੁਆਬ ਦੇ ਦਿੰਦਾ ਸੀ। ਬੌਬ ਤੇ ਕਿਮ ਦੀ ਇਕ ਰਾਏ ਸੀ। ਕਈ ਮੁੰਡੇ ਤੇ ਉਨਾਂ ਦੇ ਘਰ ਵਾਲੇ ਘਰੋਂ ਆ ਕੇ ਮੁੜ ਗਏ ਸਨ। ਜਿਸ ਦਿਨ ਕਿਸੇ ਮੁੰਡੇ ਨੇ ਕਿਮ ਨੂੰ ਦੇਖ਼ਣ ਆਉਣਾਂ ਹੁੰਦਾ ਸੀ। ਕਿਮ ਘਰ ਨਹੀਂ ਵੜਦੀ ਸੀ। ਇੱਕ ਬਾਰ ਆ ਕੇ, ਬੰਦਾ ਦੁਵਾਰਾ ਬੇਇੱਜ਼ਤੀ ਕਰਾਂਉਣ ਆਉਂਦਾ ਨਹੀਂ ਸੀ।

ਸੁੱਖੀ ਨੇ ਸੀਬੋ ਨੂੰ ਕਿਹਾ, " ਬੀਜੀ ਆਪਣੇ ਘਰ ਦੇ ਥੱਲੇ ਬੇਸਮਿੰਟ ਵਿੱਚ ਦੋ ਕੰਮਰੇ ਹਨ। ਬੌਬ ਆਪੇ ਉਪਰਲੇ ਕੰਮਰੇ ਵਿੱਚ ਸੌਂ ਜਾਇਆ ਕਰੇਗਾ। ਆਪਾਂ ਕਿਸੇ ਮਨ ਪਸੰਦ ਦੇ ਮੁੰਡੇ, ਕੁੜੀ ਨੂੰ ਨਾਲ ਰੱਖ ਲੈਂਦੇ ਹਾਂ। ਦੋ ਕੰਮ ਹੋ ਜਾਂਣਗੇ। ਪੈਸੇ ਆਉਣਗੇ, ਬੱਚਿਆਂ ਲਈ ਜੀਵਨ ਸਾਥੀ ਬੱਣਾਉਣ ਮੌਕਾ ਹੱਥ ਲੱਗ ਜਾਵੇਗਾ। " " ਅਜੇ ਤਾਂ ਤੂੰ ਆਪ ਬੱਚੀ ਹੈ। ਬਹੁਤੀ ਸਿਆਣਪ ਨਾਂ ਦਿਖਾਇਆ ਕਰ। ਕਿਸੇ ਹੋਰ ਜੁਵਾਨ ਮੁੰਡੇ, ਕੁੜੀ ਨੂੰ ਆਮੋਂ-ਸਹਮਣੇ ਲਵਲੀ ਸਵੀਟ ਰਹਿੱਣ ਨੂੰ ਦੇਵਗੀ। ਅੱਗਲੇ ਆਪ ਹੀ ਰੰਗ-ਰਲੀਆਂ ਮੰਨਾਉਣਗੇ। ਬੌਬ ਤੇ ਕਿਮ ਦਾ ਨੰਬਰ ਨਹੀਂ ਲੱਗਣ ਲੱਗਾ। ਐਸੀ ਸਲਾਹ ਕੋਲ ਹੀ ਰੱਖਿਆ ਕਰ। ਕਿਸੇ ਕੁੜੀ ਨੂੰ ਥੱਲੇ ਰੂਮ ਕਿਰਾਏ ਤੇ ਦਿੰਦੇ ਹਾਂ। ਨਾਲ ਵਾਲਾ ਕੰਮਰਾ ਬੌਬ ਦਾ ਹੈ। ਆਪੇ ਕੜੀ ਜੁੜ ਜਾਵੇਗੀ। ਕਿਮ ਲਈ ਮੁੰਡਾ ਉਸ ਦੇ ਨਾਲ ਵਾਲੇ ਰੂਮ ਵਿੱਚ ਰੱਖਦੇ ਹਾਂ। ਉਸ ਵਿੱਚ ਆਪਣੀ ਵੀ ਨਿਗਾ ਰਹੇਗੀ। ਜਦੋਂ ਹੀ ਗੱਲ ਬੱਣਦੀ ਦਿੱਸੀ। ਉਦੋਂ ਹੀ ਵਿਆਹ ਕਰਨ ਦੀ ਕਰਾਂਗੇ। " ਸੁੱਖੀ ਨੂੰ ਗੱਲ ਜੱਚ ਗਈ। ਕਈ ਐਸੇ ਮੁੰਡੇ, ਕੁੜੀਆਂ ਰੂਮ ਲੱਭਦੇ ਫਿਰਦੇ ਸਨ। ਕਈ ਹਰ ਹਾਲਤ ਵਿੱਚ ਪੂਰੇ ਘਰ ਤੇ ਕਬਜ਼ਾ ਕਰਨ ਨੂੰ ਫਿਰਦੇ ਸਨ। ਚਾਹੇ ਮਕਾਂਨ ਮਾਂਲਕ-ਮਾਂਲਕਣ ਬੁੱਢੇ ਹੀ ਫਿਟ ਆ ਜਾਂਣ। ਇੰਨਾਂ ਲਈ ਸਬ ਕਬੂਲ ਹੈ। ਇੱਕ ਮੁੰਡੇ ਰਮਨ ਤੇ ਕੁੜੀ ਨੀਨਾਂ ਨੂੰ ਪੂਰੀ ਤਰਾਂ ਸਮਝਾ ਕੇ, ਘਰ ਵਿੱਚ ਰੱਖ ਲਿਆ ਸੀ। ਸੁੱਖੀ ਨੇ ਦੱਸ ਦਿੱਤਾ ਸੀ. " ਸਾਡਾ ਅਸਲ ਮਕਸਦ ਬੌਬ ਤੇ ਕਿਮ ਦਾ ਵਿਆਹ ਕਰਨ ਦਾ ਹੈ। ਨੀਨਾਂ ਤੂੰ ਬੌਬ ਕੋਲੋ ਹੀ ਬੇਸਮਿੰਟ ਵਿੱਚ ਰਹਿੱਣਾਂ ਹੈ। "

ਵੱਡੀ ਰਾਤ ਕਿਸੇ ਪਾਰਟੀ ਤੋਂ ਆਈ ਸੀ। ਕਿਮ ਪੂਰੇ ਦਿਨ ਦੀ ਸੁੱਤੀ ਪਈ ਸੀ। ਜਦੋਂ ਉਹ ਕੰਮਰੇ ਵਿੱਚੋਂ ਆਈ, ਉਸ ਦੇ ਸੋਫ਼ੇ ਉਤੇ ਬੈਠਾ ਰਮਨ ਟੀਵੀ ਦੇਖ਼ ਰਿਹਾ ਸੀ। ਕਿਮ ਨੇ ਕਿਹਾ, " ਤੁਹਾਡਾ ਨਾਂਮ ਕੀ ਹੈ? ਮੈਂ ਪਹਿਲਾਂ ਕਦੇ ਤੁਹਾਨੂੰ ਨਹੀਂ ਮਿਲੀ। " " ਮੇਰਾ ਨਾਂਮ ਰਮਨ ਹੈ। ਮੈਂ ਤੁਹਾਡੇ ਘਰ ਰਿੰਟ ਤੇ ਰਹਿੱਣ ਲਈ ਰੂਮਏਟ ਆਇਆ ਹਾਂ। ਕੰਮਰੇ ਵਿੱਚ ਮਨ ਨਹੀਂ ਲੱਗਦਾ ਸੀ। ਮੈਂ ਟੀਵੀ ਦੇਖ਼ਣ ਲੱਗ ਗਿਆ। ਟੀਵੀ, ਨਿਟ, ਸੋਫ਼ੇ, ਕਿਚਨ ਸ਼ੇਅਰ ਕਰਨੇ ਹੀ ਪੈਣੇ ਹਨ। " " ਰਮਨ ਇਹ ਮੇਰਾ ਸੋਫ਼ਾ ਹੈ। ਤੁਸੀਂ ਦੂਜੇ ਸੋਫ਼ੇ ਉਤੇ ਬੈਠ ਸਕਦੇ ਹੋ। " " ਉਥੇ ਤਾਂ ਤੁਹਾਡੀ ਮੰਮੀ ਬੈਠੀ ਗਈ ਹੈ। ਮੈਂ ਕਾਰਪਿਟ ਉਤੇ ਭੂਜੇ ਬੈਠ ਜਾਂਦਾ ਹਾਂ। " " ਰਮਨ ਭੂਜੇ ਨਹੀਂ ਬੈਠਣਾਂ। ਥੋੜਾ ਜਿਹਾ ਪਰੇ ਨੂੰ ਖਿਸਕ ਜਾ। ਮੈਂ ਇਥੇ ਹੀ ਬੈਠ ਜਾਂਦੀ ਹਾਂ। " ਕਿਮ ਤੇ ਰਮਨ ਨੂੰ ਇੱਕ ਸਾਥ ਬੈਠਿਆਂ ਦੇਖ਼ ਕੇ, ਸੀਬੋ ਨੇ ਸੁੱਖੀ ਨੂੰ ਇਸ਼ਾਰਾ ਕੀਤਾ। ਸੁੱਖੀ ਸੀਬੋ ਕੋਲ ਚਲੀ ਗਈ। ਸੀਬੋ ਨੇ ਕਿਹਾ, " ਗੱਲ ਬੱਣ ਗਈ ਹੈ। ਦੋਨਾਂ ਨੂੰ ਇੱਕ ਪਲੇਟ ਵਿੱਚ ਰੋਟੀ ਖਾਂਣ ਲਈ ਦੇਦੇ। " " ਹਾਂ ਬੀਜੀ ਗੱਲ ਗੱਲ ਠੀਕ ਹੈ। ਟੀਵੀ ਇਕੱਠੇ ਦੇਖ਼ਣ ਲੱਗ ਗਏ ਹਨ। ਇਕੱਠੇ ਰੋਟੀ ਖਾਂਣਗੇ। ਆਪੇ ਹੌਲੀ-ਹੌਲੀ ਪਿਆਰ ਹੋ ਜਾਵੇਗਾ। "

ਬੌਬ ਰਾਤ ਨੂੰ ਚਾਰ ਕੁ ਦੋਸਤ ਮੁੰਡੇ, ਕੁੜੀਆਂ ਨਾਲ ਘਰ ਆਇਆ। ਉਹ ਸਾਰੇ ਬੇਸਮਿੰਟ ਵਿੱਚ ਪੌੜ੍ਹੀਆਂ ਉਤਰ ਗਏ। ਥੱਲੇ ਜਾ ਕੇ, ਖੱਪ ਪਾਉਣ ਲੱਗ ਗਏ ਸਨ। ਥੋੜੀ ਦੇਰ ਪਿਛੋਂ ਮਿਊਜ਼ਕ ਊਚੀ ਲੱਗਾ ਲਿਆ ਸੀ। ਸਾਰਿਆਂ ਦਾ ਨਸ਼ਾਂ ਖਾਦਾ-ਪੀਤਾ ਹੋਇਆ ਸੀ। ਰਾਤ ਦੇ ਗਿਆਰਾਂ ਵਜੇ ਨੀਨਾਂ ਆਪਦੇ ਕੰਮਰੇ ਵਿਚੋਂ ਬਾਹਰ ਆਈ। ਉਸ ਨੇ ਸਾਰਿਆਂ ਨੂੰ ਕਿਹਾ, " ਹੈਲੋ, ਕੀ ਹਾਲ ਹੈ? " ਪੰਜੇ ਉਸ ਨੂੰ ਦੇਖ਼ ਕੇ ਹੈਰਾਨ ਰਹਿ ਗਏ। ਬੌਬ ਨੇ ਉਸ ਨੂੰ ਪੁੱਛਿਆ, " ਤੂੰ ਕੋਣ ਹੈ? ਇਥੇ ਮੇਰੀ ਬੇਸਮਿੰਟ ਵਿੱਚ ਕੀ ਕਰਦੀ ਹੈ? " " ਮੈਂ ਇਸ ਕੰਮਰੇ ਵਿੱਚ ਰਹਿੱਣ ਲਈ ਆਂਈ ਹਾਂ। ਮੇਰਾ ਸੌਣ ਦਾ ਸਮਾ ਹੋ ਗਿਆ। ਪਲੀਜ਼ ਹੋਰ ਸ਼ੋਰ ਨਾਂ ਪਾਵੋ। " " ਤੂੰ ਮੈਨੂੰ ਇੰਨੀ ਗੱਲ ਕਹਿੱਣ ਵਾਲੀ ਕੌਣ ਹੁੰਦੀ ਹੈ? ਮੈਨੂੰ ਤਾਂ ਕਦੇ ਮੇਰੇ ਡੈਡੀ ਨੇ ਇਹ ਨਹੀ ਕਿਹਾ। " " ਜਿਥੇ ਰਹੀਏ, ਉਹੀ ਆਪਣਾਂ ਘਰ ਤੇ ਪਰਿਵਾਰ ਹੁੰਦਾ ਹੈ। ਮੈਂ ਤਾਂ ਕੰਮਰੇ ਦਾ 600 ਡਾਲਰ ਕਿਰਾਏ ਦੇ ਵੀ ਦਿੱਤੇ ਹਨ। ਕੰਮਰਾ ਮੈਂ ਅਰਾਮ ਕਰਨ ਨੂੰ ਲਿਆ ਹੈ। " " ਇਹ ਮੇਰਾ ਘਰ ਹੈ। ਤੂੰ ਇਥੇ ਨਹੀਂ ਰਹਿ ਸਕਦੀ। ਡੈਡ-ਮੰਮ ਇਹ ਇਥੇ ਨਹੀਂ ਰਹਿ ਸਕਦੀ। ਸੁੱਖੀ ਨੇ ਕਿਹਾ, " ਬੌਬ ਤੇਰਾ ਡੈਡੀ ਵੀ ਚੱਜ ਨਾਲ ਟੈਕਸੀ ਚਲਾਉਣ ਨਹੀਂ ਜਾਂਦਾ। ਘਰ ਵਿੱਚ ਉਸ ਨੇ ਪੈਸੇ ਕੀ ਦੇਣੇ ਹਨ? ਤੂੰ ਵੀ ਘਰ ਕੋਈ ਪੈਸਾ ਨਹੀਂ ਦਿੰਦਾ। ਇਸ ਬਾਰ ਨੀਨਾਂ ਨੇ ਕਿਰਾਇਆ ਦੇ ਦਿੱਤਾ ਹੈ। ਅੱਗਲੀ ਬਾਰ ਤੂੰ ਕਿਰਾਇਆ ਦੇਣਾਂ ਸ਼ੁਰੂ ਦੇਵੀ। ਇਹ ਹੋਰ ਜਗਾ ਲੱਭ ਲਵੇਗੀ। " " 600 ਡਾਲਰ ਤਾਂ ਮੈਂ ਨਹੀਂ ਦੇ ਸਕਦਾ। " " ਫਿਰ ਚੁੱਪ ਕਰਕੇ, ਆਪਦੇ ਰੂਮ ਵਿੱਚ ਜਾ ਕੇ ਸੌਂ ਜਾ। ਡਰਾਮਾਂ ਕਰਨ ਦੀ ਲੋੜ ਨਹੀਂ ਹੈ। "

ਸਵੇਰੇ ਬੌਬ ਨੇ ਦੰਦਾਂ ਨੂੰ ਬਰਸ਼ ਕਰਨਾਂ ਸੀ। ਨੀਨਾਂ ਬਾਥਰੂਮ ਵਿੱਚ ਨਹਾਉਣ ਲੱਗੀ ਹੋਈ ਸੀ। ਦਰਵਾਜ਼ੇ ਦਾ ਲੌਕ ਚੰਗੀ ਤਰਾਂ ਲੱਗਿਆ ਨਹੀਂ ਸੀ। ਬੌਬ ਨੇ ਧੱਕਾ ਮਾਰਿਆ, ਦਰ ਖੁੱਲ ਗਿਆ। ਬੌਬ ਨੇ ਨੀਨਾਂ ਨੂੰ ਨਹਾਉਂਦੀ ਨੂੰ ਦੇਖ਼ ਲਿਆ ਸੀ। ਅੱਖਾ ਮੀਚ ਕੇ ਉਸ ਨੇ ਕਿਹਾ, " ਮੈਂ ਕੁੱਝ ਨਹੀਂ ਦੇਖ਼ਿਆ। ਤੂੰ ਤੌਲੀਆਂ ਲਪੇਟ ਕੇ, ਮੇਰੇ ਬਾਥਰੂਮ ਵਿੱਚੋਂ ਬਾਹਰ ਹੋ ਜਾ। " " ਜੇ ਤੂੰ ਦੇਖ਼ਿਆ ਨਹੀਂ, ਤੈਨੂੰ ਕਿਵੇਂ ਪਤਾ ਮੈਨੂੰ ਤੌਲੀਆਂ ਲਪੇਟਣ ਦੀ ਲੋੜ ਹੈ? ਇੰਨਾਂ ਵੀ ਪਤਾ ਨਹੀਂ, ਡੋਰ ਨੌਕ ਕਰੀਦਾ ਹੈ। " ਨੀਨਾਂ ਚਾਹ ਬੱਣਾਂਉਣ ਲੱਗ ਗਈ। ਬੌਬ ਦਾ ਧਿਆਨ ਨੀਨਾਂ ਵੱਲ ਸੀ। ਉਹ ਨੀਨਾਂ ਨਾਲ ਗੱਲਾਂ ਕਰਨੀਆਂ ਚਹੁੰਦਾ ਸੀ। ਉਹ ਵੀ ਕਿਚਨ ਵਿੱਚ ਆ ਗਿਆ। ਬੌਬ ਨੇ ਕਿਹਾ, " ਕੀ ਮੈਨੂੰ ਚਾਹ ਮਿਲ ਸਕਦੀ ਹੈ?" " ਰਾਤ ਤਾਂ ਮੈਨੂੰ ਘਰੋਂ ਕੱਢਦਾ ਸੀ। ਕੀ ਹੁਣ ਸੱਚੀਂ ਮੇਰੀ ਬੱਣੀ ਚਾਹ ਪੀਣੀ ਚੁਹੁੰਦਾ ਹੈ?" ਨੀਨਾਂ ਨੇ ਬੌਬ ਮੂਹਰੇ ਚਾਹ ਰੱਖ ਦਿੱਤੀ। ਬੌਬ ਨੇ ਕਿਹਾ, " ਰਾਤ ਹਨੇਰੇ ਵਿੱਚ ਪਤਾ ਹੀ ਨਹੀਂ ਲੱਗਾ ਸੀ। ਤੂੰ ਇੰਨੀ ਸੋਹਣੀ ਹੈ। ਹੁਣ ਪਤਾ ਲੱਗ ਗਿਆ ਹੈ। ਤੂੰ ਪੂਰੀ ਉਮਰ ਚਾਹੇ ਤਾਂ ਇਥੇ ਰਹਿ ਸਕਦੀ ਹੈ। "

ਸੀਬੋ ਤੇ ਸੁੱਖੀ ਦੋਨਾਂ ਦੀਆਂ ਗੱਲਾਂ ਸੁਣ ਰਹੀਆਂ ਸਨ। ਕਿਮ ਨੇ ਦੇਖ਼ ਲਿਆ ਸੀ। ਉਸ ਨੇ ਕਿਹਾ, " ਮੰਮੀ ਤੁਸੀਂ ਇਥੇ ਕੀ ਕਰ ਰਹੀਆਂ ਹੋ? ਕੀ ਬੌਬ ਅਜੇ ਤੱਕ ਸੁੱਤਾ ਹੀ ਪਿਆ ਹੈ?" ਕਿਮ ਬੇਸਮਿੰਟ ਵਿੱਚ ਚਲੀ ਗਈ। ਬੌਬ ਨੇ ਕਿਹਾ, " ਕਿਮ ਇਹ ਮੇਰੀ ਰੂਮਏਟ ਨੀਨਾਂ ਹੈ। ਤੂੰ ਵੀ ਇਸ ਦੇ ਹੱਥਾਂ ਦੀ ਬੱਣੀ ਚਾਹ ਪੀ ਕੇ ਦੇਖ਼। ਬਹੁਤ ਸੁਆਦ ਹੈ। " " ਬੌਬ ਤੂੰ ਤਾਂ ਕਦੇ ਚਾਹ ਨਹੀਂ ਪੀਤੀ ਸੀ। ਤੂੰ ਹੁਣੇ ਹੀ ਇਸ ਦਾ ਗੁਲਾਮ ਬੱਣ ਗਿਆ ਹੈਂ। ਇਹ ਰੂਮਏਟ ਨਹੀਂ, ਵੱਡੀ ਮੰਮੀ ਦਾ ਜਾਲ ਬੁਣਿਆ ਹੋਇਆ ਹੈ। ਜਿਸ ਵਿੱਚ ਆਪਾਂ ਦੋਂਨੇ ਫਸ ਗਏ ਹਾਂ। ਆਜਾ ਤੈਨੂੰ ਦਿਖ਼ਾਵਾਂ। ਮੰਮੀ ਹੁਣਾਂ ਨੇ, ਮੇਰਾ ਵੀ ਰੂਮਏਟ ਰਮਨ ਬੱਣਾਂਇਆ ਹੈ। " ਸੁੱਖੀ ਨੇ ਕਿਹਾ, " ਮੈਂ ਤੇ ਬੀਜੀ ਨੇ ਤਾਂ ਅਮਦਨ ਦਾ ਸਾਧਨ ਲੱਭਿਆ ਸੀ। ਜੇ ਬਹੂ, ਜਮਾਈ ਬੱਣ ਜਾਂਣ। ਕੋਈ ਘਾਟੇ ਦਾ ਸੌਦਾ ਨਹੀਂ ਹੈ। " ਸੀਬੋ ਨੇ ਕਿਹਾ, " ਮੈਨੂੰ ਤਾਂ ਜਮਾਈ ਰਮਨ ਤੇ ਬਹੂ ਨੀਨਾਂ ਬਹੁਤ ਪਸੰਦ ਹੈ। ਵਿਆਹ ਲਈ ਹਾਂਮੀ ਭਰ ਦੇਵੋ। ਤੁਹਾਡੀ ਵੀ ਇਹੀ ਮਰਜ਼ੀ ਹੈ।"

 

 

 
 

Comments

Popular Posts